ਸਲਮਾਨ ਖ਼ਾਨ 14 ਦਿਨ ਲਈ ਆਈਸੋਲੇਟ, ਸਟਾਫ ਮੈਂਬਰਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ
ਏਬੀਪੀ ਸਾਂਝਾ | 19 Nov 2020 12:41 PM (IST)
ਸਲਮਾਨ ਖ਼ਾਨ ਨੇ ਆਪਣੇ ਆਪ ਨੂੰ 14 ਦਿਨਾਂ ਲਈ ਆਈਸੋਲੇਟ ਕਰ ਲਿਆ ਹੈ। ਸਲਮਾਨ ਦੇ ਡਰਾਈਵਰ ਅਸ਼ੋਕ ਤੇ ਘਰ ਦੇ ਦੋ ਸਟਾਫ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।
ਮੁੰਬਈ: ਬਾਲੀਵੁੱਡ ਦੇ ਸੁਲਤਾਨ ਸਲਮਾਨ ਖ਼ਾਨ (Salman Khan) ਨੇ ਆਪਣੇ ਆਪ ਨੂੰ 14 ਦਿਨਾਂ ਲਈ ਆਈਸੋਲੇਟ (self-isolate) ਕਰ ਲਿਆ ਹੈ। ਦਰਅਸਲ ਸਲਮਾਨ ਖ਼ਾਨ ਦੇ ਡਰਾਈਵਰ ਅਸ਼ੋਕ ਤੇ ਘਰ ਦੇ ਦੋ ਸਟਾਫ ਮੈਂਬਰਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ (Corona Positive) ਆਈ ਹੈ। ਇਸ ਤੋਂ ਬਾਅਦ ਸਾਵਧਾਨੀ ਵਰਤਦਿਆਂ ਸਲਮਾਨ ਖ਼ਾਨ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ। ਇਸ ਦੇ ਨਾਲ ਹੀ ਸਲਮਾਨ ਦੇ ਸਟਾਫ ਮੈਂਬਰ ਜਿਨ੍ਹਾਂ ਨੂੰ ਕੋਰੋਨਾ ਪੌਜ਼ੇਟਿਵ ਹੈ, ਉਨ੍ਹਾਂ ਨੂੰ ਮੁੰਬਈ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਇਸ ਸਬੰਧੀ ਸਲਮਾਨ ਤੇ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਦਾ ਕੋਈ ਬਿਆਨ ਨਹੀਂ ਦਿੱਤਾ। ਦੱਸ ਦਈਏ ਕਿ ਐਕਟਰ ਦੇ ਨਜ਼ਦੀਕੀ ਸੂਤਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸਲਮਾਨ ਖ਼ਾਨ ਇਸ ਗੱਲ 'ਤੇ ਨਜ਼ਰ ਰੱਖ ਰਹੇ ਹਨ ਕਿ ਉਨ੍ਹਾਂ ਦੇ ਸਟਾਫ ਮੈਂਬਰ ਹਸਪਤਾਲ 'ਚ ਚੰਗਾ ਇਲਾਜ ਕਰਵਾਉਣ। ਇਸ ਦੇ ਨਾਲ ਹੀ ਇਹ ਵੀ ਖ਼ਬਰ ਹੈ ਕਿ ਸਲੀਮ ਖ਼ਾਨ ਤੇ ਸਲਮਾ ਖ਼ਾਨ ਦੇ ਵਿਆਹ ਦੀ ਵਰ੍ਹੇਗੰਢ 'ਤੇ ਹੋਣ ਵਾਲੇ ਵੱਡੇ ਜਸ਼ਨ ਨੂੰ ਵੀ ਰੋਕ ਦਿੱਤਾ ਗਿਆ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904