ਮੁੰਬਈ: ਸੁਪਰਸਟਾਰ ਸਲਮਾਨ ਖ਼ਾਨ ਅਪ੍ਰੈਲ ਦੇ ਮਹੀਨੇ 'ਚ ਅਮਰੀਕਾ 'ਚ ਇੱਕ ਲਾਈਵ ਕੌਨਸਰਟ ਦੀ ਸ਼ੁਰੂਆਤ ਕਰਨ ਲਈ ਤਿਆਰ ਹਨ। ਸਮਾਗਮ ਦਾ ਐਲਾਨ ਕਰਦਿਆਂ ਸਲਮਾਨ ਨੇ ਮੰਗਲਵਾਰ ਨੂੰ ਟਵਿੱਟਰ 'ਤੇ ਲਿਖਿਆ,"ਅਪਰੈਲ 'ਚ ਅਸੀਂ ਤੁਹਾਡੇ ਸਾਰਿਆਂ ਨੂੰ ਮਿਲਣ ਜਾ ਰਹੇ ਹਾਂ ..."ਅਭਿਨੇਤਾ ਸੁਨੀਲ ਗਰੋਵਰ ਤੇ ਡੇਜ਼ੀ ਸ਼ਾਹ ਵੀ ਸਲਮਾਨ ਨਾਲ ਪਰਫਾਰਮ ਕਰਨਗੇ।

ਫ਼ਿਲਮਾਂ ਦੀ ਗੱਲ ਕਰੀਏ ਤਾਂ ਸਲਮਾਨ ਇਸ ਸਮੇਂ ਆਪਣੀ ਅਗਲੀ ਐਕਸ਼ਨ ਡਰਾਮਾ ਫ਼ਿਲਮ 'ਰਾਧੇ' ਦੀ ਤਿਆਰੀ ਕਰ ਰਹੇ ਹਨ। ਹਾਲ ਹੀ ਵਿੱਚ, ਐਕਟਰ ਨੇ ਰਿਐਲਿਟੀ ਸ਼ੋਅ ਬਿਗ ਬੌਸ ਦੇ 13ਵੇਂ ਸੀਜ਼ਨ ਦੀ ਸਮਾਪਤੀ ਕੀਤੀ ਹੈ। ਉਸ ਦੀ ਆਖਰੀ ਰਿਲੀਜ਼ ਦਬੰਗ 3 ਸੀ, ਜਿਸ ਨੂੰ ਦਰਸ਼ਕਾਂ ਦਾ ਮਿਲਿਆ ਜੁਲਿਆ ਪਿਆਰ ਮਿਲਿਆ ਸੀ।


ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਦੀਆਂ ਹੋਰ ਫ਼ਿਲਮਾਂ ਬਾਰੇ ਗੱਲ ਕਰੀਏ ਤਾਂ ਸਲਮਾਨ ਇਸ ਮਹੀਨੇ ਦੇ ਅੰਤ 'ਚ ਆਪਣੀ ਨਵੀਂ ਫ਼ਿਲਮ ਦਾ ਐਲਾਨ ਵੀ ਕਰ ਸਕਦਾ ਹੈ। ਸਲਮਾਨ ਦੀ ਫ਼ਿਲਮ ਰਾਧੇ ਦੀ ਸ਼ੂਟਿੰਗ ਕੁਝ ਦਿਨਾਂ ਦੀ ਹੀ ਬਚੀ ਹੈ।