ਮੁੰਬਈ: ਸਲਮਾਨ ਖ਼ਾਨ 21 ਸਾਲ ਪੁਰਾਣੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ‘ਚ ਸ਼ੁੱਕਰਵਾਰ ਨੂੰ ਸਥਾਨਕ ਕੋਰਟ ‘ਤੇ ਪੇਸ਼ ਨਹੀਂ ਹੋਏ। ਸੈਸ਼ਨ ਜੱਜ ਚੰਦਰ ਕੁਮਾਰ ਸੋਂਗਾਰਾ ਦੀ ਅਦਾਲਤ ‘ਚ ਸਲਮਾਨ ਖ਼ਾਨ ਦੇ ਵਕੀਲ ਨੇ ਦੋ ਅਰਜ਼ੀਆਂ ਦਾਖਲ ਕੀਤੀਆਂ। ਇਨ੍ਹਾਂ ‘ਚ ਇੱਕ ਅਰਜ਼ੀ ‘ਚ ਸ਼ੁੱਕਰਵਾਰ ਨੂੰ ਪੇਸ਼ੀ ਤੋਂ ਛੂਟ ਤੇ ਦੂਜੇ ‘ਚ ਵਿਅਕਤੀਗਤ ਰੂਪ ਤੋਂ ਸਥਾਈ ਛੂਟ ਦੀ ਬੇਨਤੀ ਕੀਤੀ ਗਈ ਸੀ।

ਸਲਮਾਨ ਖ਼ਾਨ ਦੇ ਵਕੀਲ ਨੇ ਪੇਸ਼ ਨਾ ਹੋਣ ਦੇ ਚੱਲਦੇ ਮਾਫੀ ਦੀ ਅਰਜ਼ੀ ਲਾਈ। ਇਸ ਦੌਰਾਨ ਉਨ੍ਹਾਂ ਨੇ ਸ਼ੂਟਿੰਗ ‘ਚ ਬਿਜ਼ੀ ਹੋਣ ਦਾ ਹਵਾਲਾ ਦਿੱਤਾ। ਇਸ ਨੂੰ ਕੋਰਟ ਨੇ ਮਨਜ਼ੂਰ ਕਰ ਲਿਆ। ਇਸ ਦੇ ਨਾਲ ਹੀ ਸਲਮਾਨ ਦੇ ਵਕੀਲ ਨੇ ਦੂਜੀ ਅਰਜ਼ੀ ਵੀ ਲਾਈ ਜਿਸ ਦਾ ਸਰਕਾਰੀ ਵਕੀਲ ਮਾਦਾ ਰਾਮ ਬਿਸ਼ਨੋਈ ਨੇ ਵਿਰੋਧ ਕਰਦੇ ਹੋਏ ਇਸ ਅਰਜ਼ੀ ‘ਤੇ ਜਵਾਬ ਮੰਗਿਆ ਹੈ। ਇਸ ‘ਤੇ ਕੋਰਟ ਮਾਮਲੇ ‘ਚ ਸੁਣਵਾਈ ਲਈ ਆਉਣ ਵਾਲੀ 19 ਦਸੰਬਰ ਦੀ ਤਾਰੀਖ ਦਾ ਐਲਾਨ ਕੀਤਾ ਹੈ।

ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ‘ਚ ਹੇਠਲੀ ਅਦਾਲਤ ਵੱਲੋਂ ਦੋਸ਼ੀ ਪਾਏ ਜਾਣ ਦੇ ਫੈਸਲੇ ਨੂੰ ਸਲਮਾਨ ਨੇ ਜੋਧਪੁਰ ਅਦਾਲਤ ‘ਚ ਚੁਣੌਤੀ ਦਿੱਤੀ ਹੈ। ਹੇਠਲੀ ਅਦਾਲਤ ਨੇ ਸਲਮਾਨ ਨੂੰ ਦੋਸ਼ੀ ਮਨਦੇ ਹੋਏ ਪੰਜ ਸਾਲ ਦੀ ਸਜ਼ਾ ਸੁਣਾਈ ਸੀ।