Salman Khan Viral Video: ਸਲਮਾਨ ਖਾਨ ਨੂੰ ਬਾਲੀਵੁੱਡ ਦਾ ਭਾਈਜਾਨ ਕਿਹਾ ਜਾਂਦਾ ਹੈ। ਭਾਈਜਾਨ ਪਿਛਲੇ 34 ਸਾਲਾਂ ਤੋਂ ਬਾਲੀਵੁੱਡ 'ਤੇ ਰਾਜ ਕਰ ਰਹੇ ਹਨ। ਇਸ ਦੇ ਨਾਲ ਨਾਲ ਉਹ ਆਪਣੇ ਰਫ ਐਂਡ ਟਫ ਅੰਦਾਜ਼ ਲਈ ਵੀ ਜਾਣੇ ਜਾਂਦੇ ਹਨ।


ਇਹ ਵੀ ਪੜ੍ਹੋ: ਐਮੀ ਵਿਰਕ ਦੀ ਫਿਲਮ 'ਮੌੜ' ਘਰ ਬੈਠੇ ਦੇਖਣ ਲਈ ਹੋ ਜਾਓ ਤਿਆਰ, ਇਸ OTT ਪਲੇਟਫਾਰਮ 'ਤੇ ਹੋਵੇਗੀ ਸਟ੍ਰੀਮ


ਸਲਮਾਨ ਖਾਨ ਇੰਨੀਂ ਦਿਨੀਂ 'ਬਿੱਗ ਬੌਸ ਓਟੀਟੀ 2' ਦੀ ਮੇਜ਼ਬਾਨੀ ਕਰ ਰਹੇ ਹਨ। ਇਹ ਸ਼ੋਅ ਪੂਰੇ ਦੇਸ਼ 'ਚ ਖੂਬ ਸੁਰਖੀਆਂ ਬਟੋਰ ਰਿਹਾ ਹੈ। ਸ਼ੋਅ ਹਰ ਦਿਨ ਕੁੱਝ ਨਾ ਕੁੱਝ ਨਵਾਂ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ 'ਚ ਸ਼ੋਅ 'ਚ ਆਕਾਂਕਸ਼ਾ ਪੁਰੀ ਤੇ ਜਦ ਹਦੀਦ ਦੀ ਕਿੱਸ ਨੇ ਵਿਵਾਦ ਖੜਾ ਕਰ ਦਿੱਤਾ ਸੀ। ਇਸ ਤੋਂ ਬਾਅਦ ਸਲਮਾਨ ਖਾਨ ਨੇ ਪੂਰੇ ਦੇਸ਼ ਤੋਂ ਮੁਆਫੀ ਮੰਗੀ ਹੈ। ਪਰ ਹੁਣ ਸਲਮਾਨ ਖਾਨ ਨੇ ਅਜਿਹੀ ਹਰਕਰ ਕਰ ਦਿੱਤੀ ਹੈ, ਜਿਸ ਤੋਂ ਬਾਅਦ ਬਾਅਦ ਭਾਈਜਾਨ ਖੁਦ ਹੀ ਨੈਗਟਿਵ ਕਾਰਨਾਂ ਕਰਕੇ ਸੁਰਖੀਆਂ 'ਚ ਆ ਗਏ ਹਨ।


ਦਰਅਸਲ, ਬਿੱਗ ਬੌਸ ਓਟੀਟੀ 2 ਦੀ ਲਾਈਵ ਸਟ੍ਰੀਮਿੰਗ ਦੌਰਾਨ ਭਾਈਜਾਨ ਦੇ ਹੱਥ 'ਚ ਸਿਗਰੇਟ ਫੜੀ ਹੋਈ ਹੈ। ਯਾਨਿ ਕਿ ਉਹ ਸ਼ੋਅ ਦੌਰਾਨ ਸਿਗਰੇਟ ਪੀ ਰਹੇ ਸੀ। ਇਹ ਵੀਡੀਓ ਬਿੱਗ ਬੌਸ ਦੇ 'ਵੀਕੈਂਡ ਕਾ ਵਾਰ' ਤੋਂ ਸਾਹਮਣੇ ਆਇਆ ਹੈ। ਇਸ ਦੌਰਾਨ ਸਲਮਾਨ ਖਾਨ ਪ੍ਰਤੀਭਾਗੀਆਂ ਨਾਲ ਗੱਲ ਕਰ ਰਹੇ ਹਨ। ਗੱਲਬਾਤ ਦੌਰਾਨ ਭਾਈਜਾਨ ਦੇ ਹੱਥ 'ਚ ਸਿਗਰੇਟ ਫੜੀ ਹੋਈ ਹੈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਿਹਾ ਹੈ। ਤੁਸੀਂ ਵੀ ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਭਾਈਜਾਨ ਆਪਣੀ ਪਰਸਨਲ ਲਾਈਫ 'ਚ ਜੋ ਵੀ ਕਰਦੇ ਹੋਣ, ਪਰ ਉਹ ਜਨਤਾ ਸਾਹਮਣੇ ਆਪਣੀ ਚੰਗੀ ਇਮੇਜ ਬਣਾ ਕੇ ਰੱਖਦੇ ਹਨ। ਹੁਣ ਸਿਗਰੇਟ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਲਮਾਨ ਖਾਨ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਆ ਗਏ ਹਨ।


ਇਹ ਵੀ ਪੜ੍ਹੋ: ਵਿਆਹ ਤੋਂ ਬਾਅਦ ਇਕੱਠੇ ਨਹੀਂ ਰਹਿੰਦੇ ਧਰਮਿੰਦਰ-ਹੇਮਾ ਮਾਲਿਨੀ, ਅਦਾਕਾਰਾ ਨੇ ਬਿਆਨ ਕੀਤਾ ਆਪਣੇ ਰਿਸ਼ਤੇ ਦਾ ਸੱਚ