ਆਈਸੋਲੇਸ਼ਨ ਦੌਰਾਨ ਭਾਂਜੇ ਨਾਲ ਇਹ ਕੰਮ ਕਰਦੇ ਨਜ਼ਰ ਆਏ ਸਲਮਾਨ ਖਾਨ, ਸਾਹਮਣੇ ਆਈ ਵੀਡੀਓ
ਏਬੀਪੀ ਸਾਂਝਾ | 21 Mar 2020 02:14 PM (IST)
ਕੋਰੋਨਾ ਤੋਂ ਬਚਾਅ ਲਈ ਕਈ ਫਿਲਮੀ ਹਸਤੀਆਂ ਨੇ ਖੁਦ ਨੂੰ ਆਈਸੋਲੇਸ਼ਨ ‘ਚ ਰੱਖਿਆ ਹੈ। ਉੱਥੇ ਹੀ ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ‘ਚ ਸਲਮਾਨ ਭਾਂਜੇ ਨਾਲ ਬਗੀਚੇ ‘ਚ ਫਲ ਤੋੜਦੇ ਨਜ਼ਰ ਆਰ ਰਹੇ ਹਨ।
ਨਵੀਂ ਦਿੱਲੀ: ਕੋਰੋਨਾ ਤੋਂ ਬਚਾਅ ਲਈ ਕਈ ਫਿਲਮੀ ਹਸਤੀਆਂ ਨੇ ਖੁਦ ਨੂੰ ਆਈਸੋਲੇਸ਼ਨ ‘ਚ ਰੱਖਿਆ ਹੈ। ਉੱਥੇ ਹੀ ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ‘ਚ ਸਲਮਾਨ ਭਾਂਜੇ ਨਾਲ ਬਗੀਚੇ ‘ਚ ਫਲ ਤੋੜਦੇ ਨਜ਼ਰ ਆਰ ਰਹੇ ਹਨ। ਦਰਅਸਲ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇਨ੍ਹਾਂ ਵੀਡੀਓਜ਼ ‘ਚ ਸਲਮਾਨ ਖਾਨ ਨੂੰ ਆਪਣੇ ਭਾਂਜੇ ਆਹਿਲ ਨਾਲ ਸਮਾਂ ਬਿਤਾਉਂਦੇ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਭਾਂਜੇ ਦੇ ਨਾਲ ਸਲਮਾਨ ਖਾਨ ਦੇ ਕਈ ਵੀਡੀਓਜ਼ ਇੰਸਟਾਗ੍ਰਾਮ ‘ਤੇ ਕਈ ਫੈਨ ਪੇਜ ‘ਤੇ ਸ਼ੇਅਰ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਸਲਮਾਨ ਖਾਨ ਦੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ। ਇਸ ਵੀਡੀਓ ‘ਚ ਉਹ ਸਕੇਚ ਕਰਦੇ ਦਿਖਾਈ ਦੇ ਰਹੇ ਹਨ।