ਚੰਡੀਗੜ੍ਹ: ਚੰਡੀਗੜ੍ਹ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਛੇ ਹੋ ਗਈ ਹੈ। ਇੰਗਲੈਂਡ ਤੋਂ ਵਾਪਸ ਪਰਤੀ ਲੜਕੀ ਕੋਰੋਨਾ ਨਾਲ ਸੰਕਰਮਿਤ ਸੀ। ਜਿਸ ਦੇ ਸੰਪਰਕ 'ਚ ਆਏ ਦੋ ਹੋਰ ਮਰੀਜ਼ ਕੋਰੋਨਾ ਨਾਲ ਪੋਜ਼ਟਿਵ ਪਾਏ ਗਏ।ਮੁਹਾਲੀ ਦੀ ਰਹਿਣ ਵਾਲੀ ਇਹ ਲੜਕੀ ਅੰਮ੍ਰਿਤਸਰ ਏਅਰ ਪੋਰਟ ਤੇ ਲੈਂਡ ਹੋਈ ਸੀ ਅਤੇ ਉਸਦੀ ਦੋਸਤ ਉਸਨੂੰ ਲੈਣ ਲਈ ਏਅਰ ਪੋਰਟ ਗਈ ਸੀ। ਉਸਦੀ ਰਿਪੋਰਟ ਵੀ ਪੋਜ਼ਟਿਵ ਆਈ ਹੈ।ਇਹ ਲੜਕੀ ਇੱਕ ਹੋਰ ਵਿਅਕਤੀ ਦੇ ਸੰਪਰਕ 'ਚ ਵੀ ਆਈ ਸੀ ਅਤੇ ਉਹ ਵਿਅਕਤੀ ਵੀ ਕੋਰੋਨਾ ਨਾਲ ਪੋਜ਼ਟਿਵ ਪਾਇਆ ਗਿਆ।ਸਾਰੇ ਮਰੀਜ਼ ਚੰਡੀਗੜ੍ਹ ਹਸਪਤਾਲ 'ਚ ਇਲਾਜ ਅਧੀਨ ਹਨ।


ਪੰਜਾਬ ਦੇ ਮੁਹਾਲੀ 'ਚ ਤਿੰਨ ਹੋਰ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਚਾਰ ਹੋ ਗਈ ਹੈ। ਪੰਜਾਬ ਦੇ ਨਵਾਂ ਸ਼ਹਿਰ ਵਿੱਚ ਦੋ ਦਿਨ ਪਹਿਲਾਂ ਇੱਕ ਮੌਤ ਵੀ ਦਰਜ ਕੀਤੀ ਜਾ ਚੁੱਕੀ ਹੈ। ਵਿਅਕਤੀ ਇਟਲੀ ਦੇ ਰਸਤੇ ਜਰਮਨੀ ਤੋਂ ਭਾਰਤ ਆਇਆ ਸੀ।ਉਧਰ ਮੁਹਾਲੀ 'ਚ ਕੋਰੋਨਾ ਦੀ ਮਰੀਜ਼ ਗੁਰਦੇਵ ਕੌਰ ਦੀ ਭੈਣ ਦਾ ਟੈਸਟ ਵੀ ਪੋਜ਼ਟਿਵ ਪਾਇਆ ਗਿਆ ਹੈ। ਦੋਨੋਂ ਭੈਣਾਂ ਇੱਕਠੀਆਂ ਇੰਗਲੈਂਡ ਤੋਂ ਭਾਰਤ ਪਰਤੀਆਂ ਸਨ।ਪੰਜਾਬ 'ਚ ਇੱਕ ਮਰੀਜ਼ ਪਹਿਲਾਂ ਹੀ ਅੰਮ੍ਰਿਤਸਰ 'ਚ ਇਲਾਜ ਅਧੀਨ ਹੈ। ਹੁਣ ਪੰਜਾਬ ਅਤੇ ਚੰਡੀਗੜ੍ਹ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 10 ਹੋ ਗਈ ਹੈ।