ਮੁੰਬਈ: ਸਲਮਾਨ ਖ਼ਾਨ ਨੇ ਕੁਝ ਸਮਾਂ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਆਪਣੀ ਅਪਕਮਿੰਗ ਫ਼ਿਲਮ ‘ਇੰਸ਼ਾਅੱਲ੍ਹਾ’ ਨੂੰ 2020 ‘ਚ ਈਦ ਮੌਕੇ ਰਿਲੀਜ਼ ਕਰਨਗੇ। ਸਲਮਾਨ ਦੀ ਇਸ ਫ਼ਿਲਮ ਨੂੰ ਸੰਜੇ ਲੀਲਾ ਭੰਸਾਲੀ ਡਾਇਰੈਕਟ ਕਰ ਰਹੇ ਹਨ। ਅੱਜ ਮੇਕਰਸ ਨੇ ਭਾਈਜਾਨ ਦੇ ਐਲਾਨ ‘ਤੇ ਪੱਕੀ ਮੋਹਰ ਲਾ ਦਿੱਤੀ ਹੈ, ਜਿਸ ਨਾਲ ਸਲਮਾਨ ਦੇ ਫੈਨਸ ਨੂੰ ਦੁੱਗਣੀ ਖੁਸ਼ੀ ਮਿਲੀ ਹੈ।

ਇਸ ਫ਼ਿਲਮ ‘ਚ ਪਹਿਲੀ ਵਾਰ ਸਲਮਾਨ ਖ਼ਾਨ ਨਾਲ ਆਲਿਆ ਭੱਟ ਸਕਰੀਨ ਸ਼ੇਅਰ ਕਰੇਗੀ। ਸਿਰਫ ਇਹੀ ਨਹੀਂ ਸਗੋਂ ਲੰਬੇ ਸਮੇਂ ਬਾਅਦ ਸਲਾਮਨ ਤੇ ਭੰਸਾਲੀ ਵੀ ਕਿਸੇ ਫ਼ਿਲਮ ‘ਚ ਕੰਮ ਕਰਨਗੇ ਪਰ ਫ਼ਿਲਮ ‘ਚ ਸਲਮਾਨ ਤੇ ਆਲਿਆ ਕਿਵੇਂ ਦਾ ਰੋਲ ਕਰਨਗੇ ਤੇ ਫ਼ਿਲਮ ਦੀ ਕਹਾਣੀ ਕੀ ਹੋਵੇਗੀ ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ।


ਇਸ ਫ਼ਿਲਮ ਦੀ ਲੋਕੇਸ਼ਨ ਲਈ ਭੰਸਾਲੀ ਹਰਿਦੁਆਰ, ਰਿਸ਼ੀਕੇਸ਼ ਤੇ ਵਾਰਾਣਸੀ ਜਿਹੇ ਸ਼ਹਿਰਾਂ ਨੂੰ ਫਾਈਨਲ ਕਰ ਚੁੱਕੇ ਹਨ। ਇਸ ਦੇ ਨਾਲ ਫ਼ਿਲਮ ਯੂਐਸ ‘ਚ ਵੀ ਸ਼ੂਟ ਕੀਤੀ ਜਾਵੇਗਾ। ਸਲਮਾਨ ਲਈ ਈਦ ਦਾ ਤਿਓਹਾਰ ਹਮੇਸ਼ਾ ਲੱਕੀ ਸਾਬਤ ਹੋਇਆ ਹੈ। ਇਸ ਦੇ ਨਾਲ ਹੀ ਅਕਸ਼ੈ ਕੁਮਾਰ ਦੀ ਫ਼ਿਲਮ ‘ਸੂਰੀਆਵੰਸ਼ੀ’ ਵੀ 2020 ‘ਚ ਈਦ ‘ਤੇ ਰਿਲੀਜ਼ ਹੋਣੀ ਹੈ।