‘ਬਿੱਗ-ਬੌਸ-12’ ਲੈ ਕੇ ਜਲਦ ਆ ਰਹੇ ਸਲਮਾਨ ਖ਼ਾਨ
ਏਬੀਪੀ ਸਾਂਝਾ | 04 Aug 2018 12:06 PM (IST)
ਮੁੰਬਈ: ਸਲਮਾਨ ਦਾ ‘ਦਸ ਕਾ ਦਮ’ ਤੋਂ ਬਾਅਦ ਕਲਰਜ਼ ‘ਤੇ ‘ਬਿਗ-ਬੌਸ’ ਵੀ ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਨਿਰਮਾਤਾਵਾਂ ਨੇ ਇਸ ਦੀ ਪੂਰੀ ਤਿਆਰੀ ਕਰ ਲਈ ਹੈ ਅਤੇ 4 ਅਗਸਤ ਤੋਂ ਸਲਮਾਨ ਆਪਣੇ ਸ਼ੋਅ ਦਾ ਪ੍ਰੋਮੋ ਸ਼ੂਟ ਕਰਨ ਲੱਗ ਜਾਣਗੇ। ਇਸ ਨੌਂਵੀ ਵਾਰ ਹੈ ਜਦੋਂ ਉਹ ਇਸ ਸ਼ੋਅ ਨੂੰ ਹੋਸਟ ਕਰਨਗੇ। ਉਂਝ ਹਰ ਸਾਲ ਇਸ ਸ਼ੋਅ ਅਕਤੂਬਰ ‘ਚ ਸ਼ੁਰੂ ਹੁੰਦਾ ਸੀ ਪਰ ਇਸ ਵਾਰ ਸ਼ੋਅ ਨੂੰ ਕੁਝ ਸਮਾਂ ਪਹਿਲਾਂ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਖ਼ਬਰਾਂ ਨੇ ਕਿ ਸ਼ੋਅ ਇਸ ਸਾਲ ਸਤੰਬਰ ‘ਚ ਆਨ-ਏਅਰ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਸ਼ੋਅ 16 ਸਤੰਬਰ ਤੋਂ ਪ੍ਰਸਾਰਤ ਕੀਤਾ ਜਾ ਸਕਦਾ ਹੈ। ਇਸ ਸ਼ੋਅ ਲਈ ਸਲਮਾਨ ਖ਼ਾਨ ਨੇ ਆਪਣਾ ਟਾਈਮ ਵੀ ਕੱਢ ਲਿਆ ਹੈ। ਸਲਮਾਨ ਖ਼ਾਨ ਅੱਜ ਮੁੰਬਈ ਦੇ ਮਹਿਬੂਬ ਸਟੂਡੀਓ ‘ਚ 5 ਪ੍ਰੋਮੋ ਸ਼ੂਟ ਕਰਨਗੇ। ਇਹ ਪ੍ਰੋਮੋ ਜਲਦੀ ਹੀ ਆਨ-ਏਅਰ ਹੋ ਜਾਣਗੇ। ਸਲਮਾਨ ਖ਼ਾਨ ਇਨ੍ਹੀਂ ਦਿਨੀਂ ਡਾਇਰੈਕਟਰ ਅਲੀ ਅੱਬਾਸ ਦੀ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਜਿਸ ਦੇ ਨਾਲ ਹੀ ਉਹ ਟੀਵੀ ਸ਼ੋਅ ‘ਦਸ ਕਾ ਦਮ’ ਦੀ ਵੀ ਸ਼ੂਟਿੰਗ ਕਰ ਰਹੇ ਹਨ। ਸਲਮਾਨ ਕੋਲ ਇਸ ਫ਼ਿਲਮ ਅਤੇ ਸ਼ੋਅ ਤੋਂ ਇਲਾਵਾ ਆਪਣੀ ਘਰੇਲੂ ਪ੍ਰੋਡਕਸ਼ਨ ਦੀ ‘ਦਬੰਗ-3’ ਵੀ ਹੈ, ਜਿਸ ਦੀ ਸ਼ੂਟਿੰਗ ਵੀ ਉਹ ਜਲਦ ਹੀ ਸ਼ੁਰੂ ਕਰਨਗੇ। ਨਾਲ ਹੀ ਖ਼ਬਰਾਂ ਨੇ ਕਿ ਉਨ ਸੰਜੇ ਲੀਲਾ ਭੰਸਾਲੀ ਦੇ ਨਾਲ ਵੀ ਕਿਸੇ ਫ਼ਿਲਮ ‘ਚ ਕੰਮ ਕਰ ਸਕਦੇ ਨੇ, ਇਸ ਫ਼ਿਲਮ ‘ਚ ਦੋਵਾਂ ਦੇ ਇਕੱਠੇ ਆਉਣ ਦੀ ਗੱਲ ਚਲ ਰਹੀ ਹੈ। ਹੁਣ ਇਸ ਸ਼ੋਅ ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ।