ਫ਼ਿਲਮ ਜਗਤ ਵਿੱਚ ਸਲਮਾਨ ਖ਼ਾਨ ਨੇ 'ਮੈਂਨੇ ਪਿਆਰ ਕਿਆ' ਫ਼ਿਲਮ ਤੋਂ ਬਾਲੀਵੁੱਡ 'ਚ ਪੈਰ ਰੱਖਿਆ ਅਤੇ ਇਸ ਸਾਲ ਉਨ੍ਹਾਂ ਦੀ ਆਖ਼ਰੀ ਫ਼ਿਲਮ 'ਦਬੰਗ 3' ਰਹੀ।
ਅੱਜ ਸਲਮਾਨ ਖ਼ਾਨ ਦਾ ਨਾਂਅ ਇੰਡਸਟਰੀ ‘ਚ ਕਿਸੇ ਬ੍ਰੈਂਡ ਤੋਂ ਘੱਟ ਨਹੀਂ ਹੈ। ਸਾਲਮਾਨ ਦੇ ਬਚਪਨ ਦਾ ਨਾਂਅ ਅਬਦੁਲ ਰਸ਼ੀਦ ਸਲੀਮ ਸਲਮਾਨ ਖ਼ਾਨ ਹੈ। ਪਰ ਲੋਕਾਂ ਅਤੇ ਫੈਨਸ ਵੱਲੋਂ ਅਕਸਰ ਹੀ ਸਲਮਾਨ ਨੂੰ ਭਾਈਜਾਨ, ਦਬਮਗ ਖ਼ਾਨ, ਸੱਲੂ, ਜਿਹੇ ਨਾਂਵਾਂ ਨਾਲ ਬੁਲਾਇਆ ਜਾਂਦਾ ਹੈ।
ਸਲਮਾਨ ਖ਼ਾਨ ਦਾ ਜਨਮ ਇੰਦੌਰ, ਮੱਧ ਪ੍ਰਦੇਸ਼ ‘ਚ ਬਾਲੀਵੁੱਡ ਦੇ ਰਾਈਟਰ ਸਲੀਮ ਖ਼ਾਨ ਦੇ ਘਰ ਹੋਇਆ। ਉਨ੍ਹਾਂ ਦੀ ਮਾਂ ਦਾ ਨਾਂਅ ਸੁਸ਼ੀਲਾ ਚਰਕ ਹੈ। ਐਕਟਰਸ ਹੈਲਨ, ਸਲਮਾਨ ਖ਼ਾਨ ਦੀ ਸੌਤੇਲੀ ਮਾਂ ਹੈ। ਅਰਬਾਜ਼ ਅਤੇ ਸੋਹੇਲ ਖ਼ਾਨ ਸਲਮਾਨ ਦੇ ਭਰਾ ਹਨ। ਸਲਮਾਨ ਦੀਆਂ ਦੋ ਭੈਣਾਂ ਅਲਵੀਰਾ ਅਤੇ ਅਰਪਿਤਾ ਵੀ ਹਨ।
ਉਨ੍ਹਾਂ ਨੇ ਆਪਣੀ ਪੜ੍ਹਾਈ ਸਿੰਧਿਆ ਸਕੂਲ, ਗਵਾਲੀਅਰ ਤੋਂ ਕੀਤੀ, ਜਿੱਥੇ ਅਰਬਾਜ਼ ਵੀ ਸਲਮਾਨ ਦੇ ਨਾਲ ਹੀ ਪੜ੍ਹਦੇ ਸੀ। ਸਲਮਾਨ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਬੀਵੀ ਹੋ ਤੋ ਏਸੀ’ ਤੋਂ ਕੀਤੀ, ਜਦਕਿ ਉਨ੍ਹਾਂ ਦੀ ਪਹਿਲੀ ਸੁਪਰਹਿੱਟ ਫ਼ਿਲਮ ‘ਮੈਨੇ ਪਿਆਰ ਕੀਆ’ਸੀ। ਜਿਸ ਤੋਂ ਬਾਅਦ ਸੱਲੂ ਨੇ ‘ਹਮ ਆਪਕੇ ਹੈਂ ਕੌਣ’ ਫ਼ਿਲਮ ਤੋਂ ਲੱਖਾਂ ਲੋਕਾਂ ਦਾ ਦਿਲ ਜਿੱਤਿਆ। ਸਲਮਾਨ ਨੇ ਇਸ ਤੋਂ ਬਾਅਦ ਆਪਣੀ ਲਾਈਫ ‘ਚ ਕਦੇ ਮੁੜ ਕੇ ਨਹੀਂ ਦੇਖਿਆ।
ਅਜਿਹਾ ਨਹੀਂ ਕੀ ਸਲਮਾਨ ਨੇ ਹਮੇਸ਼ਾ ਕਾਮਯਾਬੀ ਦੀ ਪੋੜੀਆਂ ਹੀ ਚੜ੍ਹੀਆਂ ਹਨ। ਇੱਕ ਸਮਾਂ ਅਜਿਹਾ ਵੀ ਆਇਆ ਸੀ ਕਿ ਉਨ੍ਹਾਂ ਦੀ ਫ਼ਿਲਮਾਂ ਇੱਕ ਤੋਂ ਬਾਅਦ ਇੱਕ ਬਾਕਸਆਫਿਸ ‘ਤੇ ਫਲੌਪ ਹੋ ਰਹੀਆਂ ਸੀ ਪਰ ‘ਤੇਰੇ ਨਾਮ’ ਫ਼ਿਲਮ ਦੇ ਆਉਣ ਤੋਂ ਬਾਅਦ ਇੱਕ ਵਾਰ ਫੇਰ ਉਸ ਨੇ ਆਪਣੇ ਨਾਂਅ ਦਾ ਸਿੱਕਾ ਇੰਡਸਟਰੀ ‘ਚ ਚਮਕਾ ਲਿਆ ਅਤੇ ਅੱਜ ਇਹ ਖ਼ਾਨ ਪੂਰੀ ਇੰਡਸਟਰੀ ‘ਤੇ ਜਿਵੇਂ ਰਾਜ ਕਰਦਾ ਹੈ।
ਹੁਣ ਤਾਂ ਜਿਸ ਫ਼ਿਲਮ ‘ਚ ਵੀ ਸਲਮਾਨ ਹੁੰਦੇ ਹਨ ਉਸ ਦੀ ਕਮਾਈ 100 ਕਰੋੜ ਰੁਪਏ ਪੱਕੀ ਹੈ, ਇਹ ਤੈਅ ਹੋ ਗਿਆ ਹੈ, ਫੇਰ ਫ਼ਿਲਮ ਫਲੋਪ ਹੋਵੇ ਜਾਂ ਹਿੱਟ।