ਸੁਸ਼ਾਂਤ ਰਾਜਪੂਤ ਦੀ ਮੌਤ ਮਗਰੋਂ ਸਲਮਾਨ ਖਾਨ ਦਾ ਵੱਡਾ ਐਲਾਨ, ਆਪਣੇ ਫੈਨਸ ਨੂੰ ਦਿੱਤੀ ਇਹ ਸਲਾਹ

ਏਬੀਪੀ ਸਾਂਝਾ Updated at: 21 Jun 2020 11:46 AM (IST)

ਸੋਸ਼ਲ ਮੀਡੀਆ 'ਤੇ ਲੋਕਾਂ ਨੇ ਸੁਸ਼ਾਂਤ ਸਿੰਘ ਦੀ ਮੌਤ ਲਈ ਸਟਾਰ ਕਿੱਡਸ, ਕਰਨ ਜੌਹਰ, ਸਲਮਾਨ ਖਾਨ ਸਮੇਤ ਕਈ ਲੋਕਾਂ ਨੂੰ ਜ਼ਿੰਮੇਵਾਰ ਮੰਨਿਆ। ਸਲਮਾਨ ਖਾਨ ਨੇ ਟਵਿੱਟਰ 'ਤੇ ਆਪਣੇ ਫੈਨਸ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੇ ਫੈਨਸ ਦਾ ਸਮਰਥਨ ਕਰਨ ਲਈ ਕਿਹਾ ਹੈ।

NEXT PREV
ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਲੀਵੁੱਡ ਸਮੇਤ ਪੂਰਾ ਦੇਸ਼ ਦੁਖੀ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਸੁਸ਼ਾਂਤ ਸਿੰਘ ਦੀ ਮੌਤ ਲਈ ਸਟਾਰ ਕਿੱਡਸ, ਕਰਨ ਜੌਹਰ, ਸਲਮਾਨ ਖਾਨ ਸਮੇਤ ਕਈ ਲੋਕਾਂ ਨੂੰ ਜ਼ਿੰਮੇਵਾਰ ਮੰਨਿਆ।

ਮਰਹੂਮ ਸੁਸ਼ਾਂਤ ਸਿੰਘ ਦੇ ਫੈਨਸ ਨੇ ਸ਼ੋਸ਼ਲ ਮੀਡੀਆ 'ਤੇ ਹੈਸਟਟੈਗ ਜਸਟਿਸ ਫਾਰ ਸੁਸ਼ਾਂਤ ਸਿੰਘ ਰਾਜਪੂਤ ਟ੍ਰੈਂਡ ਵੀ ਕਰਵਾਇਆ। ਹੁਣ ਸਲਮਾਨ ਖਾਨ ਨੇ ਟਵਿੱਟਰ 'ਤੇ ਆਪਣੇ ਫੈਨਸ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੇ ਫੈਨਸ ਦਾ ਸਮਰਥਨ ਕਰਨ ਲਈ ਕਿਹਾ ਹੈ। ਸਲਮਾਨ ਨੇ ਟਵਿੱਟਰ 'ਤੇ ਲਿਖਿਆ,

ਮੈਂ ਆਪਣੇ ਸਾਰੇ ਫੈਨਸ ਨੂੰ ਸੁਸ਼ਾਂਤ ਦੇ ਫੈਨਸ ਦੇ ਨਾਲ ਖੜ੍ਹੇ ਹੋਣ ਤੇ ਮਾੜੀ ਭਾਸ਼ਾ ਦੀ ਵਰਤੋਂ ਨਾ ਕਰਨ ਦੀ ਅਪੀਲ ਕਰਦਾ ਹਾਂ। ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਸ ਸੰਕਟ ਦੇ ਸਮੇਂ ਸੁਸ਼ਾਂਤ ਦੇ ਪਰਿਵਾਰ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ। ਕਿਸੇ ਦਾ ਚਲੇ ਜਾਣਾ ਬਹੁਤ ਦੁਖਦਾਈ ਹੈ।-




ਬਿਪਾਸ਼ਾ ਬਾਸੂ ਨਾਲ ਯੋਗ ਕਰਨ ਲਈ ਹੋ ਜਾਓ ਤਿਆਰ, ਅੱਜ ਹੀ ਮਿਲੇਗਾ ਮੌਕਾ

ਤੁਹਾਨੂੰ ਦੱਸ ਦਈਏ ਕਿ ਸਲਮਾਨ ਖਾਨ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਲੈ ਕੇ ਟਰੋਲ ਕੀਤੇ ਜਾ ਰਹੇ ਹਨ। ਸਲਮਾਨ ਖਾਨ ਦੇ ਇਸ ਪ੍ਰਤੀਕਰਮ ਤੋਂ ਬਾਅਦ ਲੋਕ ਸ਼ਾਇਦ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਘੱਟ ਟਾਰਗੇਟ ਕਰਨ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕਾਂ ਨੇ ਮੁੰਬਈ ਦੇ ਬਾਂਦਰਾ ਵਿੱਚ ਸਲਮਾਨ ਖਾਨ ਦੇ ਬੀਇੰਗ ਹਿਊਮਨ ਸਟੋਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਲਮਾਨ ਖਾਨ ਦੇ ਪੋਸਟਰ ਨੂੰ ਸਟੋਰ ‘ਤੇ ਫਾੜਨ ਲਈ ਕਿਹਾ ਅਤੇ ਉਨ੍ਹਾਂ ਸਲਮਾਨ ਖਾਨ ਮੁਰਦਾਬਾਦ ਦੇ ਨਾਅਰੇਬਾਜ਼ੀ ਵੀ ਕੀਤੀ।

ਲੌਕਡਾਊਨ ਤੋਂ ਬਾਅਦ ਫਿਰ ਸ਼ੁਰੂ ‘ਦਿ ਕਪਿਲ ਸ਼ਰਮਾ’ ਸ਼ੋਅ, ਸੋਨੂੰ ਸੂਦ ਹੋ ਸਕਦੇ ਪਹਿਲੇ ਮਹਿਮਾਨ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2024.ABP Network Private Limited. All rights reserved.