ਚੰਡੀਗੜ੍ਹ: ਦੁਨੀਆਂ ਭਰ 'ਚ ਸੂਰਜ ਗ੍ਰਹਿਣ ਲੱਗ ਚੁੱਕਾ ਹੈ ਇਸ ਦੌਰਾਨ ਆਬੂ ਧਾਬੀ ਤੋਂ ਪਹਿਲੀ ਤਸਵੀਰ ਸਾਹਮਣੇ ਆਈ ਹੈ। ਨਾਸਾ ਦੇ ਮੁਤਾਬਕ ਕੋਈ ਵੀ ਵਿਅਕਤੀ ਸੂਰਜ ਗ੍ਰਹਿਣ ਨੂੰ ਨੰਗੀ ਅੱਖ ਨਾਲ ਨਾ ਦੇਖੇ। ਇਸ ਦੁਰਲੱਭ ਸੂਰਜ ਗ੍ਰਹਿਣ ਨੂੰ ਦੇਖਣ ਲਈ ਸੋਲਰ ਫਿਲਟਰ ਗਲਾਸ ਵਾਲੀ ਐਨਕ ਦਾ ਹੀ ਇਸਤੇਮਾਲ ਕੀਤਾ ਜਾਵੇ।

ਐਕਸ-ਰੇਅ ਜਾਂ ਸਧਾਰਨ ਗਲਾਸ ਵਾਲੀ ਐਨਕ ਨਾਲ ਇਸ ਨੂੰ ਨਾ ਦੇਖਿਆ ਜਾਵੇ। ਇਸ ਨਾਲ ਅੱਖਾਂ ਨੂੰ ਕਾਫੀ ਨੁਕਸਾਨ ਪਹੁੰਚ ਸਕਦਾ ਹੈ। ਇਹ ਵੀ ਕਿਹਾ ਗਿਆ ਕਿ ਗ੍ਰਹਿਣ ਦੌਰਾਨ ਡਰਾਇੰਵਿੰਗ ਜਾਂ ਰਾਇੰਡਿੰਗ ਨਹੀਂ ਕਰਨੀ ਚਾਹੀਦੀ। ਛੋਟੇ ਬੱਚਿਆਂ ਨੂੰ ਸੂਰਜ ਗ੍ਰਹਿਣ ਨਹੀਂ ਦਿਖਾਉਣਾ ਚਾਹੀਦਾ।

ਦੁਨੀਆਂ 'ਚ ਇਹ ਗ੍ਰਹਿਣ ਭਾਰਤ, ਨੇਪਾਲ, ਪਾਕਿਸਤਾਨ, ਯੂਏਈ, ਇਥੋਪੀਆ ਤੇ ਕਾਂਗੋ 'ਚ ਦਿਖਾਈ ਦੇਵੇਗਾ। ਭਾਰਤ 'ਚ ਹਰਿਆਣਾ, ਉੱਤਰਾਖੰਡ ਤੇ ਰਾਜਸਥਾਨ ਦੇ ਕੁਝ ਸ਼ਹਿਰਾਂ 'ਚ ਸੂਰਜ ਗ੍ਰਹਿਣ ਦੇਖਣ ਨੂੰ ਨਹੀਂ ਮਿਲੇਗਾ। ਉੱਥੇ ਹੀ ਜੈਪੁਰ, ਦਿੱਲੀ, ਚੰਡੀਗੜ੍ਹ, ਮੁੰਬਈ, ਕੋਲਕਾਤਾ, ਹੈਦਰਾਬਾਦ, ਚੇਨੱਈ, ਸ਼ਿਮਲਾ ਤੇ ਲਖਨਊ ਜਿਹੇ ਸ਼ਹਿਰਾਂ 'ਚ ਅੰਸ਼ਕ ਤੌਰ 'ਤੇ ਗ੍ਰਹਿਣ ਦਿਖਾਈ ਦੇਵੇਗਾ।

ਇਹ ਵੀ ਪੜ੍ਹੋ:
ਮੋਦੀ ਨੇ ਕਿਹਾ ਕੋਰੋਨਾ ਨਾਲ ਲੜ੍ਹਨ ਲਈ ਯੋਗ ਜ਼ਰੂਰੀ

ਕੋਰੋਨਾ ਵਾਇਰਸ ਬੇਲਗਾਮ, 24 ਘੰਟਿਆਂ 'ਚ ਹੋਈਆਂ ਪੰਜ ਹਜ਼ਾਰ ਮੌਤਾਂ

ਸੂਰਜ ਗ੍ਰਹਿਣ ਲੱਗਣ 'ਚ ਕੁਝ ਹੀ ਮਿੰਟ ਬਾਕੀ, ਅਦਭੁਤ ਹੋਵੇਗਾ ਨਜ਼ਾਰਾ

ਸਾਵਧਾਨ! ਅੱਜ ਤੋਂ ਭਾਰਤ 'ਤੇ ਚੀਨ ਕਰ ਸਕਦਾ ਸਾਇਬਰ ਅਟੈਕ, ਇਸ ਨਾਂਅ ਤੋਂ ਤੁਹਾਡੇ ਕੋਲ ਆ ਸਕਦੀ ਈਮੇਲ

ਸਾਲਾਂ ਪਹਿਲਾਂ ਹੋ ਗਈ ਸੀ 21 ਜੂਨ ਨੂੰ ਲੱਗਣ ਵਾਲੇ ਸੂਰਜ ਗ੍ਰਹਿਣ ਦੀ ਜਾਣਕਾਰੀ, ਭੁੱਲ ਕੇ ਵੀ ਨਾ ਕਰੋ ਇਹ ਕੰਮ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ