ਨਵੀਂ ਦਿੱਲੀ: ਸਰਹੱਦ 'ਤੇ ਤਣਾਅ ਦਰਮਿਆਨ ਚੀਨ ਹੁਣ ਭਾਰਤ ਖ਼ਿਲਾਫ਼ ਇਕ ਹੋਰ ਕੋਝੀ ਚਾਲ ਚੱਲਣ ਦੀ ਤਿਆਰੀ 'ਚ ਹੈ। ਖ਼ਬਰ ਹੈ ਕਿ ਚੀਨ 21 ਜੂਨ ਤੋਂ ਭਾਰਤ 'ਤੇ ਸਇਬਰ ਅਟੈਕ ਸ਼ੁਰੂ ਕਰ ਸਕਦਾ ਹੈ। ਇਸ ਅਟੈਕ 'ਚ ਇਕ ਈਮੇਲ- ncov2019.gov.in ਨਾਲ ਹਮਲਾ ਹੋ ਸਕਦਾ ਹੈ। ਇਸ ਈੇਮੇਲ ਦਾ ਸਬਜੈਕਟ- 'Free Covid 19 Test' ਹੋ ਸਕਦੀ ਹੈ।


ਚੀਨੀ ਸਾਇਬਰ ਅਟੈਕ ਤੋਂ ਬਚਣ ਲਈ ਇਸ ਈਮੇਲ ਤੋਂ ਆਏ ਮੇਲ ਜਾਂ ਅਟੈਚਮੈਂਟ ਨਾ ਖੋਲ੍ਹੋ। ਦੱਸਿਆ ਜਾ ਰਿਹਾ ਕਿ 20 ਲੱਖ ਲੋਕਾਂ ਦੇ ਈਮੇਲ ਟਾਰਗੇਟ 'ਤੇ ਹਨ। ਇਸ ਦੌਰਾਨ ਨਿੱਜੀ ਤੇ ਵਿੱਤੀ ਈਮੇਲ 'ਤੇ ਹਮਲਾ ਹੋ ਸਕਦਾ ਹੈ। ਪਿਛਲੇ ਦਿਨੀਂ ਆਸਟਰੇਲੀਆ 'ਤੇ ਸਾਇਬਰ ਅਟੈਕ ਹੋਇਆ ਸੀ।


ਖੁਫੀਆਂ ਏਜੰਸੀਆਂ ਵੱਲੋਂ ਸਾਇਬਰ ਅਟੈਕ ਦੀ ਜਾਣਕਾਰੀ ਤੋਂ ਬਾਅਦ ਤਿੰਨ ਚਾਰ ਵੈੱਬਸਾਇਟਸ 'ਤੇ ਨਜ਼ਰ ਰੱਖੀ ਜਾ ਰਹੀ ਹੈ। ਸਾਇਬਰ ਐਕਸਪਰਟ ਪਵਨ ਦੁੱਗਲ ਦਾ ਕਹਿਣਾ ਹੈ ਕਿ ਇਸ ਚੇਤਾਵਨੀ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਜੇਕਰ ਤੁਹਾਡੇ ਕੋਲ ਕੋਈ ਅਜਿਹਾ ਮੈਸੇਜ ਆਉਂਦਾ ਹੈ ਜੋ ਕਹਿੰਦਾ ਹੈ ਕਿ ਇਸ ਲਿੰਕ 'ਤੇ ਕਲਿੱਕ ਕਰੋ ਤਾਂ ਤੁਸੀਂ ਬਿਲਕੁਲ ਨਹੀਂ ਕਰਨਾ। ਜੇਕਰ ਕੋਈ ਲਿੰਕ ਕੋਈ ਅਟੈਚਮੈਂਟ ਡਾਊਨਲੋਡ ਕਰਨ ਲਈ ਕਹਿੰਦਾ ਹੈ ਤਾਂ ਉਹ ਵੀ ਨਾ ਕਰੋ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ