Solar Eclipse 2020: 21 ਜੂਨ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਸਾਲ ਦਾ ਪਹਿਲਾਂ ਸੂਰਜ ਗ੍ਰਹਿਣ ਹੈ ਜੋ ਭਾਰਤ 'ਚ ਦਿਖਾਈ ਦੇਵੇਗਾ। ਇਸ ਖਗੋਲੀ ਘਟਨਾ ਦੀ ਜਾਣਕਾਰੀ ਸਭ ਤੋਂ ਪਹਿਲਾਂ ਕਿਸ ਨੂੰ ਤੇ ਕਿੱਥੇ ਹੋਈ ਸੀ ਇਹ ਜਾਣਨਾ ਦਿਲਚਸਪ ਰਹੇਗਾ।
ਸ਼ਾਸਤਰਾਂ 'ਚ ਹੈ ਸੂਰਜ ਗ੍ਰਹਿਣ ਦੀ ਮਹਿਮਾ:
ਧਾਰਮਿਕ ਵਿਗਿਆਨੀਆਂ ਤੇ ਜੋਤਿਸ਼ਚਾਰਯ ਮੁਤਾਬਕ ਸਨਾਤਮ ਧਰਮ ਦੇ ਸ਼ਾਸਤਰਾਂ ਚ ਸੂਰਜ ਗ੍ਰਹਿਣ ਦੀ ਮਹਿਮਾ ਮੰਡਨ ਦਾ ਕਾਫੀ ਵਰਣਨ ਕੀਤਾ ਗਿਆ ਹੈ। ਇਨ੍ਹਾਂ ਸ਼ਾਸਤਰਾਂ 'ਚ ਸੂਰਜ ਗ੍ਰਹਿਣ ਕਾਰਨ ਸਾਰੇ ਜੀਵ-ਜੰਤੂਆਂ, ਨਦੀਆਂ ਤੇ ਸਾਗਰਾਂ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵੀ ਦੱਸਿਆ ਗਿਆ ਹੈ। ਸ਼ਾਸਤਰਾਂ 'ਚ ਇਸ ਦੇ ਵਿਗਿਆਨਕ ਪਹਿਲੂਆਂ ਤੇ ਵੀ ਵਿਸਤ੍ਰਿਤ ਵਰਣਨ ਕੀਤਾ ਗਿਆ ਹੈ। ਵੈਦਿਕ ਕਾਲ ਦੇ ਸ਼ਾਸਤਰਾਂ ਮੁਤਾਬਕ ਗ੍ਰਹਿਣ ਦੇ ਖਗੋਲੀ ਗਿਆਨ ਦੀ ਜਾਣਕਾਰੀ ਸਾਡੇ ਪੂਰਵਜ਼ਾਂ ਨੇ ਹਜ਼ਾਰਾਂ ਸਾਲ ਪਹਿਲਾਂ ਹੀ ਕਰ ਦਿੱਤੀ ਸੀ।
ਸੂਰਜ ਗ੍ਰਹਿਣ ਦਾ ਇਤਿਹਾਸ:
ਧਾਰਮਿਕ ਵਿਗਿਆਨਕ ਤੇ ਜਯੋਤਿਸ਼ਚਾਰਯ ਦੇ ਮੁਤਾਬਕ ਰਿਗਵੇਦ ਦੇ ਅਤਰਿਮੁਨੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਗ੍ਰਹਿਣ ਬਾਰੇ ਪੂਰਾ ਗਿਆਨ ਸੀ। ਰਿਗਵੇਦ 'ਚ ਇਕ ਥਾਂ ਮੰਤਰ 'ਚ ਸੂਰਜ ਗ੍ਰਹਿਣ ਦਾ ਵਰਣਨ ਕੀਤਾ ਗਿਆ ਹੈ।
ਗ੍ਰਹਿਣ ਸਮੇਂ ਭੁੱਲ ਕੇ ਵੀ ਨਾ ਕਰੋ ਇਹ 6 ਕੰਮ:
ਗ੍ਰਹਿਣ ਕਾਲ ਸਮੇਂ ਖਾਣ-ਪੀਣ ਦਾ ਕੰਮ, ਕੋਈ ਸ਼ੁੱਭ ਕੰਮ, ਪੂਜਾ-ਪਾਠ ਜਾਂ ਜ਼ਮੀਨ ਪੁੱਟਣ ਦਾ ਕੰਮ ਆਦਿ ਨਹੀਂ ਕਰਨਾ ਚਾਹੀਦਾ।
ਗ੍ਰਹਿਣ ਸਮੇਂ ਸਰੀਰ 'ਤੇ ਕਿਸੇ ਤਰ੍ਹਾਂ ਦਾ ਲੇਪ ਜਾਂ ਮਾਲਿਸ਼ ਵੀ ਨਹੀਂ ਕਰਨੀ ਚਾਹੀਦੀ।
ਗ੍ਰਹਿਣ ਸਮੇਂ ਗਰਭਵਤੀ ਮਹਿਲਾਵਾਂ ਨੂੰ ਘਰ ਤੋਂ ਬਾਹਰ ਨਹੀਂ ਨਿੱਕਲਣਾ ਚਾਹੀਦਾ।
ਗ੍ਰਹਿਣ ਸਮੇਂ ਗਰਭਵਤੀ ਮਹਿਲਾਵਾਂ ਨੂੰ ਕੱਟਣ-ਵੱਡਣ ਦਾ ਕੰਮ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਸਰੀਰ ਦੀ ਮਾਲਸ਼ ਕਰਵਾਉਣੀ ਚਾਹੀਦੀ ਹੈ।
ਚਮੜੀ, ਅੱਖ ਤੇ ਐਲਰਜੀ ਦੇ ਰੋਗੀਆਂ ਨੂੰ ਗ੍ਰਹਿਣ ਸਮੇਂ ਘਰ ਤੋਂ ਬਾਹਰ ਨਹੀਂ ਨਿੱਕਲਣਾ ਚਾਹੀਦਾ।
ਇਹ ਵੀ ਪੜ੍ਹੋ:
ਸਾਵਧਾਨ! ਅੱਜ ਤੋਂ ਭਾਰਤ 'ਤੇ ਚੀਨ ਕਰ ਸਕਦਾ ਸਾਇਬਰ ਅਟੈਕ, ਇਸ ਨਾਂਅ ਤੋਂ ਤੁਹਾਡੇ ਕੋਲ ਆ ਸਕਦੀ ਈਮੇਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ