ਚੰਡੀਗੜ੍ਹ: ਸੂਰਜ ਗ੍ਰਹਿਣ ਦੇ ਚੱਲਦਿਆਂ ਕੇਗਾਰਨਾਥ ਧਾਮ ਦੇ ਕਪਾਟ ਬੰਦ ਕਰ ਦਿੱਤੇ ਹਨ। ਗ੍ਰਹਿਣ ਦੇ ਚੱਲਦਿਆਂ ਕੇਦਾਰਨਾਥ ਧਾਮ 'ਚ 16 ਘੰਟੇ ਪੂਜਾ ਪਾਠ ਬੰਦ ਰਹੇਗਾ। ਮੰਦਰ ਦੇ ਕਪਾਟ ਦੁਪਹਿਰ ਤੋਂ ਬਾਅਦ ਮੁੜ ਖੁੱਲ੍ਹਣਗੇ। ਕਰੀਬ ਛੇ ਘੰਟੇ ਲੱਗਣ ਵਾਲੇ ਅਦਭੁਤ ਸੂਰਜ ਗ੍ਰਹਿਣ ਦੇ ਏਨੇ ਲੰਬੇ ਸਮੇਂ ਦੀ ਵਜ੍ਹਾ ਭਾਰਤ 'ਚ ਹੀ ਨਹੀਂ ਪੂਰੀ ਦੁਨੀਆਂ 'ਚ ਚਰਚਾ ਹੋ ਰਹੀ ਹੈ।


ਗ੍ਰਹਿਣ ਲੱਗਣ ਤੋਂ ਪਹਿਲਾਂ ਸੂਤਕ ਕਾਲ ਸ਼ੁਰੂ ਹੋ ਚੁੱਕਾ ਹੈ। ਭੌਤਿਕ ਵਿਗਿਆਨ ਮੁਤਾਬਕ ਜਦੋਂ ਸੂਰਜ ਤੇ ਪ੍ਰਿਥਵੀ ਵਿਚਾਲੇ ਚੰਦਰਮਾ ਆ ਜਾਂਦਾ ਹੈ ਤਾਂ ਚੰਦਰਮਾ ਪਿੱਛੇ ਸੂਰਜ ਦਾ ਬਿੰਬ ਕੁਝ ਸਮੇਂ ਤਕ ਢਕਿਆ ਜਾਂਦਾ ਹੈ। ਇਸੇ ਘਟਨਾ ਨੂੰ ਸੂਰਜ ਗ੍ਰਹਿਣ ਕਹਿੰਦੇ ਹਨ। ਇਸ ਪ੍ਰਕਿਰਿਆ ਦੌਰਾਨ ਕਦੇ-ਕਦੇ ਚੰਦ, ਸੂਰਜ ਤੇ ਧਰਤੀ ਵਿਚਾਲੇ ਆ ਜਾਂਦਾ ਹੈ। ਫਿਰ ਉਹ ਸੂਰਜ ਦੀ ਸਾਰੀ ਜਾਂ ਕੁਝ ਰੌਸ਼ਨੀ ਰੋਕ ਲੈਂਦਾ ਹੈ ਤੇ ਇਹੀ ਘਟਨਾ ਸੂਰਜ ਗ੍ਰਹਿਣ ਹੁੰਦੀ ਹੈ।


ਭਾਰਤ 'ਚ ਸੂਰਜ ਗ੍ਰਹਿਣ ਲੱਗਣ ਦਾ ਸਮਾਂ ਸਵੇਰ ਸਵਾ ਨੌਂ ਵਜੇ ਸ਼ੁਰੂ ਹੋਵੇਗਾ ਤੇ ਅੰਤ ਤਿੰਨ ਵੱਜ ਕੇ 4 ਮਿੰਟ 'ਤੇ ਹੋਵੇਗਾ। ਸਭ ਤੋਂ ਪਹਿਲਾਂ ਭਾਰਤ 'ਚ ਗੁਜਰਾਤ ਦੇ ਦੁਆਰਕਾ 'ਚ ਸੂਰਜ ਗ੍ਰਹਿਣ ਦਿਖਾਈ ਦੇਵੇਗਾ ਜਦਕਿ ਗ੍ਰਹਿਣ ਦਾ ਅੰਤ ਨਾਗਾਲੈਂਡ ਦੀ ਰਾਜਧਾਨੀ ਕੋਹਿਮਾ 'ਚ ਹੋਵੇਗਾ।


ਇਹ ਵੀ ਪੜ੍ਹੋ:


ਮੋਦੀ ਨੇ ਕਿਹਾ ਕੋਰੋਨਾ ਨਾਲ ਲੜ੍ਹਨ ਲਈ ਯੋਗ ਜ਼ਰੂਰੀ


ਸਾਵਧਾਨ! ਅੱਜ ਤੋਂ ਭਾਰਤ 'ਤੇ ਚੀਨ ਕਰ ਸਕਦਾ ਸਾਇਬਰ ਅਟੈਕ, ਇਸ ਨਾਂਅ ਤੋਂ ਤੁਹਾਡੇ ਕੋਲ ਆ ਸਕਦੀ ਈਮੇਲ

ਸਾਲਾਂ ਪਹਿਲਾਂ ਹੋ ਗਈ ਸੀ 21 ਜੂਨ ਨੂੰ ਲੱਗਣ ਵਾਲੇ ਸੂਰਜ ਗ੍ਰਹਿਣ ਦੀ ਜਾਣਕਾਰੀ, ਭੁੱਲ ਕੇ ਵੀ ਨਾ ਕਰੋ ਇਹ ਕੰਮ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ