ਮੁੰਬਈ: ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ, ਸੋਹੇਲ ਖਾਨ ਤੇ ਸੋਹੇਲ ਦੇ ਬੇਟੇ ਨਿਰਵਾਣ ਖਾਨ ਵੱਲੋਂ ਕੋਵਿਡ-19 ਨਿਯਮਾਂ ਦੀ ਉਲੰਘਣਾ ਕੀਤੇ ਜਾਣ ਤੇ ਕੁਆਰੰਟੀਨ ਕੀਤਾ ਗਿਆ ਹੈ। ਬੀਐਮਸੀ ਨੇ ਬਾਂਦਰਾ ਦੇ ਤਾਜ ਲੈਂਡਜ਼ ਐਂਡ ਹੋਟਲ ਵਿੱਚ ਤਿੰਨਾਂ ਨੂੰ ਕੁਆਰੰਟੀਨ ਕਰ ਦਿੱਤਾ ਹੈ। ਇਹ ਹੋਟਲ ਅਰਬਾਜ਼, ਸੋਹਲ ਤੇ ਨਿਰਵਾਣ ਦੇ ਘਰਾਂ ਦੇ ਬਹੁਤ ਨੇੜੇ ਹੈ। ਜ਼ਿਕਰਯੋਗ ਹੈ ਕਿ ਤਿੰਨੋਂ ਹੀ ਪਾਲੀ ਹਿੱਲ ਵਿਚ ਵੱਖ-ਵੱਖ ਇਮਾਰਤਾਂ ਵਿੱਚ ਰਹਿੰਦੇ ਹਨ।
ਦੱਸ ਦੇਈਏ ਕਿ ਦੁਬਈ ਤੋਂ ਵਾਪਸ ਪਰਤਣ ਤੋਂ ਬਾਅਦ ਤਿੰਨੋ ਆਪਣੇ-ਆਪਣੇ ਘਰਾਂ ਨੂੰ ਚਲੇ ਗਏ ਸੀ ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਏਬੀਪੀ ਨਿਊਜ਼ ਨੂੰ ਖ਼ਬਰ ਦੀ ਪੁਸ਼ਟੀ ਕਰਦਿਆਂ ਬੀਐਮਸੀ ਦੇ ਮੈਡੀਕਲ ਅਧਿਕਾਰੀ ਸੰਜੇ ਫੁੰਡੇ ਨੇ ਕਿਹਾ, "ਤਿੰਨਾਂ ਨੂੰ ਤਾਜ ਲੈਂਡਜ਼ ਤੇ ਹੋਟਲ 'ਚ ਰਾਤ 10.00 ਵਜੇ ਵੱਖ ਕੀਤਾ ਗਿਆ ਹੈ।"
ਸੰਜੇ ਫੁੰਡੇ ਨੇ ਕਿਹਾ ਕਿ ਤਿੰਨਾਂ ਨੂੰ ਇਕ ਵਾਰ ਵਿੱਚ ਇੱਕ ਹਫ਼ਤੇ ਲਈ ਹੋਟਲ ਵਿਚ ਅਲੱਗ ਰਹਿਣਾ ਪਏਗਾ ਤੇ ਅੱਗੇ ਦੇ ਹਾਲਾਤ ਨੂੰ ਵੇਖਦਿਆਂ ਇਸ ‘ਤੇ ਫੈਸਲਾ ਲਿਆ ਜਾਵੇਗਾ।
ਸਲਮਾਨ ਖਾਨ ਦੇ ਭਰਾ ਅਰਬਾਜ਼, ਸੋਹੇਲ ਤੇ ਭਤੀਜਾ ਨਿਰਵਾਣ ਹੋਏ ਕੁਆਰੰਟੀਨ
ਏਬੀਪੀ ਸਾਂਝਾ
Updated at:
05 Jan 2021 12:28 PM (IST)
ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ, ਸੋਹੇਲ ਖਾਨ ਤੇ ਸੋਹੇਲ ਦੇ ਬੇਟੇ ਨਿਰਵਾਣ ਖਾਨ ਵੱਲੋਂ ਕੋਵਿਡ-19 ਨਿਯਮਾਂ ਦੀ ਉਲੰਘਣਾ ਕੀਤੇ ਜਾਣ ਤੇ ਕੁਆਰੰਟੀਨ ਕੀਤਾ ਗਿਆ ਹੈ।
- - - - - - - - - Advertisement - - - - - - - - -