ਰਵੀ ਜੈਨ ਦੀ ਰਿਪੋਰਟ

ਮੁੰਬਈ: ਸਾਲ 2010 ਤੋਂ ਸ਼ੁਰੂ ਹੋਈ 'ਦਬੰਗ' ਸੀਰੀਜ਼ ਦੀਆਂ ਫਿਲਮਾਂ 'ਚ ਸਲਮਾਨ ਦੇ ਚੁੱਲਬੁਲ ਪਾਂਡੇ ਦਾ ਸਟਾਈਲ ਬਹੁਤ ਪਸੰਦ ਕੀਤਾ ਗਿਆ ਸੀ। ਸਲਮਾਨ ਦਾ ਇਹ ਸ਼ਾਨਦਾਰ ਅੰਦਾਜ਼ ਜਲਦ ਹੀ ਐਨੀਮੇਸ਼ਨ ਅਵਤਾਰ ਵਿੱਚ ਵੀ ਦਰਸ਼ਕਾਂ ਦੇ ਸਾਹਮਣੇ ਆਵੇਗਾ।

ਜ਼ਿਕਰਯੋਗ ਹੈ ਕਿ ਚੁੱਲਬੁਲ ਪਾਂਡੇ ਦੀ ਤਰ੍ਹਾਂ ਇਸ ਫਿਲਮ ਦੇ ਹੋਰ ਵੱਡੇ ਕਿਰਦਾਰਾਂ- ਛੇਦੀ ਸਿੰਘ, ਰੱਜੋ, ਬਚਾ ਭਈਆ, ਪ੍ਰਜਾਪਤੀ ਜੀ ਆਦਿ ਨੂੰ ਵੀ ਇਸ ਐਨੀਮੇਸ਼ਨ ਲੜੀ ਵਿੱਚ ਜਗ੍ਹਾ ਦਿੱਤੀ ਜਾਵੇਗੀ।

ਮਹੱਤਵਪੂਰਣ ਗੱਲ ਇਹ ਹੈ ਕਿ ਇਹ ਸੀਰੀਜ਼ ਦੋ ਹਿੱਸਿਆਂ ਵਿੱਚ ਪੇਸ਼ ਕੀਤੀ ਜਾਏਗੀ ਅਤੇ ਇਸਦਾ ਦੂਜਾ ਸੀਜ਼ਨ 2021 ਵਿੱਚ ਆਵੇਗਾ। ਇਸ ਐਨੀਮੇਸ਼ਨ ਸੀਰੀਜ਼ ਦਾ ਪਹਿਲਾ ਸੀਜ਼ਨ 52 ਐਪੀਸੋਡਾਂ ਦਾ ਹੋਵੇਗਾ ਅਤੇ ਹਰ ਐਪੀਸੋਡ ਅੱਧੇ ਘੰਟੇ ਦਾ ਹੋਵੇਗਾ। ਫਿਲਹਾਲ, ਇਹ ਕਿਹੜੇ ਚੈਨਲ ਅਤੇ ਓਟੀਟੀ ਪਲੇਟਫਾਰਮ 'ਤੇ ਆਵੇਗਾ, ਇਸਦਾ ਫੈਸਲਾ ਨਹੀਂ ਕੀਤਾ ਗਿਆ ਹੈ ਅਤੇ ਜਲਦੀ ਹੀ ਇਸ ਸੰਬੰਧੀ ਇੱਕ ਐਲਾਨ ਕੀਤਾ ਜਾਵੇਗਾ।

ਏਬੀਪੀ ਨਿਊਜ਼ ਨੂੰ ਜਾਰੀ ਬਿਆਨ ਵਿੱਚ, ਦਬੰਗ ਫ੍ਰੈਂਚਾਇਜ਼ੀ ਦੇ ਨਿਰਮਾਤਾ ਅਰਬਾਜ਼ ਖਾਨ ਨੇ ਦਬੰਗ ਫ੍ਰੈਂਚਾਇਜ਼ੀ ਦੇ ਐਨੀਮੇਸ਼ਨ ਸੀਰੀਜ਼ ਵਿੱਚ ਤਬਦੀਲ ਹੋਣ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, ਫਿਲਮ “ਦਬੰਗ” ਸੀਰੀਜ਼ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਇੱਕ ਪਰਿਵਾਰਕ ਮਨੋਰੰਜਨ ਫਿਲਮ ਸੀ। ਉਨ੍ਹਾਂ ਨੂੰ ਐਨੀਮੇਸ਼ਨ ਦੀ ਸੀਰੀਜ਼ ਵਿੱਚ ਬਦਲਣਾ ਸੁਭਾਵਿਕ ਸੀ। ਐਨੀਮੇਸ਼ਨ ਰਾਹੀਂ ਕਹਾਣੀ ਸੁਣਾਉਣ ਵਿੱਚ ਬਹੁਤ ਰਚਨਾਤਮਕ ਆਜ਼ਾਦੀ ਹੈ।


ਇਹ ਵੀ ਪੜ੍ਹੋ: ਕੋਰੋਨਾ ਨਾਲ ਜੰਗ ਲੜਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕੈਪਟਨ ਸਰਕਾਰ ਦਾ ਤੋਹਫਾ, ਅਗਲੇ ਹਫਤੇ ਤੋਂ ਨਵੀਂ ਪਾਲਿਸੀ


ਪੰਜਾਬ 'ਚ ਗਰਮੀ ਦਾ ਕਹਿਰ ਵਧਿਆ, ਮੌਸਮ ਵਿਭਾਗ ਦੀ ਚੇਤਾਵਨੀ

ਅਣਵਿਆਹੇ ਮੁੰਡੇ-ਕੁੜੀ ਦਾ ਇਕੱਠੇ ਰਹਿਣ 'ਤੇ ਹਾਈਕੋਰਟ ਦਾ ਵੱਡਾ ਫੈਸਲਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ