ਵਾਸ਼ਿੰਗਟਨ: ਕੋਰੋਨਾ ਵਾਇਰਸ ਕਾਰਨ ਅਮਰੀਕਾ 'ਚ ਮੌਤਾਂ ਦਾ ਅੰਕੜਾ ਇੱਕ ਲੱਖ ਤੋਂ ਪਾਰ ਹੋਣ ਦੇ ਕਰੀਬ ਹੈ। ਇਸ ਦੌਰਾਨ ਵੀ ਅਮਰੀਕੀ ਮੌਕਾ ਮਿਲਦਿਆਂ ਹੀ ਮਸਤੀ ਕਰਨ ਦਾ ਖਿਆਲ ਨਹੀਂ ਛੱਡਦੇ। ਅਮਰੀਕਾ 'ਚ ਮੈਮੋਰੀਅਲ ਡੇਅ ਵੀਕੈਂਡ ਮਨਾਉਣ ਲਈ ਸੈਂਕੜੇ ਅਮਰੀਕੀ ਨਾਗਰਿਕ ਘਰਾਂ ਤੋਂ ਬਾਹਰ ਨਿਕਲੇ। ਇਹ ਲੋਕ ਸਮੁੰਦਰ ਕੰਢੇ ਤੇ ਝੀਲਾਂ ਕਿਨਾਰੇ ਪਾਰਟੀਆਂ ਕਰਦੇ ਦੇਖੇ ਗਏ।


ਕੋਰੋਨਾ ਵਾਇਰਸ ਦਾ ਖੌਫ ਇਨ੍ਹਾਂ 'ਚ ਕਿਧਰੇ ਦਿਖਾਈ ਨਹੀਂ ਦੇ ਰਿਹਾ ਸੀ ਤੇ ਨਿਯਮਾਂ ਦੀਆਂ ਖੂਬ ਧੱਜੀਆਂ ਉਡਾਈਆਂ ਗਈਆਂ। ਅਮਰੀਕਾ 'ਚ ਮਈ ਦੇ ਆਖਰੀ ਸੋਮਵਾਰ 'ਮੈਮੋਰੀਅਲ ਡੇਅ' ਮਨਾਇਆ ਜਾਂਦਾ ਹੈ। ਇਸ ਦਿਨ ਅਮਰੀਕਾ 'ਚ ਛੁੱਟੀ ਹੁੰਦੀ ਹੈ। ਸਾਲਾਨਾ ਪ੍ਰੋਗਰਾਮ ਦੌਰਾਨ ਲੋਕ ਇਸ ਦਿਨ ਸਮੁੰਦਰੀ ਕੰਢਿਆਂ 'ਤੇ ਇਕੱਠੇ ਹੋ ਕੇ ਅਮਰੀਕੀ ਫੌਜ 'ਚ ਸੇਵਾ ਨਿਭਾਅ ਚੁੱਕੇ ਲੋਕਾਂ ਨੂੰ ਯਾਦ ਕਰਦੇ ਹਨ। ਅਮਰੀਕਾ 'ਚ ਇਸ ਨੂੰ ਗਰਮੀ ਦੇ ਮੌਸਮ ਦੀ ਸ਼ੁਰੂਆਤ ਵੀ ਮੰਨਿਆ ਜਾਂਦਾ ਹੈ।


ਫਲੋਰੀਡਾ ਦੀ ਡੇਟੋਨਾ ਬੀਚ 'ਤੇ ਪਾਰਟੀ ਲਈ ਇਕੱਠੇ ਹੋਏ ਸੈਂਕੜੇ ਲੋਕਾਂ ਦੀ ਭੀੜ ਨੂੰ ਪੁਲਿਸ ਨੇ ਤਿਤਰ ਬਿਤਰ ਕੀਤਾ। ਇਸ ਤੋਂ ਇਲਾਵਾ ਮਿਸੋਰੀ 'ਚ ਕੁਝ ਬਾਰ ਤੇ ਰੈਸਟੋਰੈਂਟਾਂ 'ਚ ਇਕੱਠੇ ਹੋਏ ਲੋਕਾਂ ਨੇ ਵੀ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ।


ਇਹ ਵੀ ਪੜ੍ਹੋ: ਚੀਨ ਦਾ ਭਾਰਤ 'ਤੇ ਕਰਾਰਾ ਤਨਜ਼, ਅਮਰੀਕਾ ਦੇ ਦਮ 'ਤੇ ਭੁੜਕ ਰਿਹਾ ਭਾਰਤ


ਹਾਲਾਂਕਿ ਇਹ ਸਮਾਗਮ ਮਨਾਉਣ ਲਈ ਸਰਕਾਰ ਵੱਲੋਂ ਛੇ ਫੁੱਟ ਦੀ ਦੂਜੀ ਬਣਾਈ ਰੱਖਣ ਨੂੰ ਲਾਜ਼ਮੀ ਕੀਤਾ ਗਿਆ ਸੀ। ਪਰ ਇਨ੍ਹਾਂ ਨਿਯਮਾਂ ਨੂੰ ਛਿੱਕੇ ਟੰਗ ਅਮਰੀਕੀਆਂ ਨੇ ਖੂਬ ਜਸ਼ਨ ਮਨਾਏ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ