ਮੁੰਬਈ: ਕਪਿਲ ਸ਼ਰਮਾ ਦੇ ਟੀਵੀ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਤੋਂ ਸਲਮਾਨ ਖ਼ਾਨ ਕਾਫੀ ਖੁਸ਼ ਹਨ। ਉਨ੍ਹਾਂ ਦਾ ਖੁਸ਼ ਹੋਣਾ ਜਾਇਜ਼ ਵੀ ਹੈ ਕਿਉਂਕਿ ਇਸ ਸ਼ੋਅ ਨੂੰ ਸਲਮਾਨ ਹੀ ਪ੍ਰੋਡਿਊਸ ਕਰ ਰਹੇ ਹਨ। ਇਸ ਦੇ ਨਾਲ ਹੀ ਸਲਮਾਨ ਨੇ ਇੱਕ ਵਾਰ ਫੇਰ ਟੀਵੀ ਦੀ ਦੁਨੀਆ ‘ਚ ਛਾ ਜਾਣ ਲਈ ਕਮਰ ਕਸ ਲਈ ਹੈ।
ਜੀ ਹਾਂ, ਸੁਣਿਆ ਹੈ ਕਿ ਸਲਮਾਨ ਖ਼ਾਨ ਦਾ ਪ੍ਰੋਡਕਸ਼ਨ ਹਾਊਸ ਇੱਕ ਵਾਰ ਫੇਰ ਤੋਂ ਨਵੇਂ ਸ਼ੋਅ ਦੇ ਨਾਲ ਔਡੀਅੰਸ ਨੂੰ ਐਂਟਰਟੈਨ ਕਰਨ ਆ ਰਿਹਾ ਹੈ। ਜਿਸ ‘ਚ ਫੇਮਸ ਪਹਿਲਵਾਨ ਗਾਮਾ ਪਹਿਲਵਾਨ ਦੀ ਜ਼ਿੰਦਗੀ ਨੂੰ ਦੇਖਣ ਦਾ ਮੌਕਾ ਮਿਲੇਗਾ। ਪਹਿਲਾ ਸਲਮਾਨ ਇਸ ‘ਤੇ ਫ਼ਿਲਮ ਬਣਾਉਨ ਦੀ ਸੋਚ ਰਹੇ ਸੀ ਪਰ ਬਾਅਦ ‘ਚ ਉਨ੍ਹਾਂ ਨੇ ਇਸ ‘ਤੇ ਟੀਵੀ ਸੀਰੀਅਲ ਸ਼ੁਰੂ ਕਰਨ ਦੀ ਸੋਚੀ।
ਜਿੱਥੇ ਤਕ ਇਸ ਫ਼ਿਲਮ ਦੀ ਕਾਸ ਦੀ ਗੱਲ ਹੈ ਇਸ ‘ਚ ਸੋਹੇਲ ਖ਼ਾਨ ਅਤੇ ਮੁਹਮੰਦ ਨਾਜ਼ਿਮ ਜਿਹੇ ਕਲਾਕਾਰ ਹੋਣਗੇ। ਜਿਸ ਨੂੰ ਪੁਨੀਤ ਇਸੱਰ ਡਾਇਰੈਕਟ ਕਰਨਗੇ। ਸੀਰੀਅਲ ਦੀ ਸ਼ੂਟਿੰਗ ਪੰਜਾਬ ਅਤੇ ਲੰਦਨ ‘ਚ ਕੀਤੀ ਜਾਵੇਗੀ। ਸ਼ੋਅ ਦੀ ਸ਼ੂਟਿੰਘ ਅਪ੍ਰੈਲ ਤੋਂ ਸ਼ੁਰੂ ਕੀਤੀ ਜਾਵੇਗੀ।