ਚੰਡੀਗੜ੍ਹ: ਦਬੰਗ ਖਾਨ ਯਾਨੀ ਸਲਮਾਨ ਖਾਨ ਨੇ ਅਕਤੂਬਰ ਵਿੱਚ ਆਪਣੀ ਆਉਣ ਵਾਲੀ ਫਿਲਮ 'ਰਾਧੇ' ਦੀ ਸ਼ੂਟਿੰਗ ਪੂਰੀ ਕਰ ਲਈ ਸੀ। ਫਿਲਮ ਬਣਨ ਤੋਂ ਬਾਅਦ ਇਸ ਨੂੰ 2021 'ਚ ਈਦ ਮੌਕੇ ਰਿਲੀਜ਼ ਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸਲਮਾਨ ਖਾਨ ਨੇ ਆਪਣੀ ਫਿਲਮ ਦੇ ਰਾਈਟਸ ਨੂੰ 230 ਕਰੋੜ ਵਿੱਚ 'Zee Studios' ਨੂੰ ਵੇਚ ਦਿੱਤੇ ਹਨ। ਇਸ ਡੀਲ ਦੇ ਨਾਲ ਸਲਮਾਨ ਖਾਨ ਨੇ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ 230 ਕਰੋੜ ਦੀ ਕਮਾਈ ਕਰ ਲਈ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਫਿਲਮ ਨੂੰ ਪਹਿਲਾਂ YRF ਵੱਲੋਂ ਰਿਲੀਜ਼ ਕੀਤਾ ਜਾਣਾ ਸੀ। ਹਾਲਾਂਕਿ, ਹੁਣ ਇਹ 'Zee Studios' ਵੱਲੋਂ ਰਿਲੀਜ਼ ਹੋਵੇਗੀ। ਸਲਮਾਨ ਖਾਨ ਦੀ ਇੱਕ ਹੋਰ ਫਿਲਮ ਨੂੰ Zee Studios ਤੋਂ ਰਿਲੀਜ਼ ਕੀਤਾ ਜਾਏਗਾ।