ਮੁੰਬਈ: ਸਲਮਾਨ ਖ਼ਾਨ ਦੀ ਬਲਾਕਬਸਟਰ ਫ਼ਿਲਮ ‘ਟਾਈਗਰ ਜ਼ਿੰਦਾ ਹੈ’ ਤਾਂ ਸਭ ਨੂੰ ਯਾਦ ਹੀ ਹੋਵੇਗੀ। ਸਲਮਾਨ ਦੇ ਡਾਈ ਹਾਰਟ ਫੈਨਸ ਲਈ ਖੁਸ਼ਖ਼ਬਰੀ ਹੈ ਕਿ ਉਹ ਇਸ ਫ਼ਿਲਮ ਨੂੰ ਫੇਰ ਤੋਂ ਨਵੇਂ ਅੰਦਾਜ਼ ‘ਚ ਦੇਖ ਸਕਣਗੇ। ਬਾਲੀਵੁੱਡ ਦੀ ਇਸ ਸੁਪਰਹਿੱਟ ਫ਼ਿਲਮ ਨੂੰ ਤੇਲਗੂ ਭਾਸ਼ਾ ‘ਚ ਬਣਾਉਣ ਦੀ ਤਿਆਰੀ ਚੱਲ ਰਹੀ ਹੈ।

ਹੁਣ ਤਕ ਸਾਊਥ ਦੀਆਂ ਫ਼ਿਲਮਾਂ ਨੂੰ ਹੀ ਹਿੰਦੀ ‘ਚ ਰੀਮੇਕ ਕੀਤਾ ਜਾ ਰਿਹਾ ਸੀ ਪਰ ਹੁਣ ਜਲਦੀ ਹੀ ਸਲਮਾਨ ਦੀ ਫ਼ਿਲਮ ‘ਟਾਈਗਰ ਜ਼ਿੰਦਾ ਹੈ’ ਨੂੰ ਦੂਜੀ ਭਾਸ਼ਾ ‘ਚ ਬਣਾਇਆ ਜਾ ਰਿਹਾ ਹੈ। ਇਸ ‘ਚ ਲੀਡ ਐਕਟਰਸ ਦਾ ਰੋਲ ਤਮੰਨਾ ਭਾਟੀਆ ਤੇ ਸਲਮਾਨ ਦਾ ਰੋਲ ਗੋਪੀਚੰਦ ਨਿਭਾਉਣਗੇ।

ਇਸ ਦਾ ਅਜੇ ਔਫੀਸ਼ੀਅਲ ਐਲਾਨ ਨਹੀਂ ਹੋਇਆ। ਫਿਲਹਾਲ ਗਪੀਚੰਦ ਦੀਆਂ ਫਿਲਮਾਂ ਔਡੀਅੰਸ ਨੂੰ ਕੁਝ ਖਾਸ ਪਸੰਦ ਨਹੀਂ ਆ ਰਹੀਆਂ। ਅਜਿਹੇ ‘ਚ ਉਨ੍ਹਾਂ ਨੂੰ ਇੱਕ ਹਿੱਟ ਫ਼ਿਲਮ ਦੀ ਲੋੜ ਹੈ ਜੋ ਸ਼ਾਇਦ ‘ਟਾਈਗਰ ਜ਼ਿੰਦਾ ਹੈ’ ਹੋ ਸਕਦੀ ਹੈ।