ਮੁੰਬਈ: 'ਬਿੱਗ ਬੌਸ' ਫੇਮ ਅਦਾਕਾਰਾ ਸੰਭਾਵਨਾ ਸੇਠ ਦੇ ਕੋਰੋਨਾ ਪੀੜਤ ਪਿਤਾ ਦੀ 8 ਮਈ ਨੂੰ ਦਿੱਲੀ ਦੇ ਹਸਪਤਾਲ ਵਿੱਚ ਮੌਤ ਹੋ ਗਈ ਸੀ ਪਰ ਪਿਤਾ ਦੀ ਮੌਤ ਦੇ 13 ਦਿਨਾਂ ਬਾਅਦ ਹਸਪਤਾਲ ਵਿੱਚ ਸੰਭਾਵਨਾ ਸੇਠ ਦੇ ਹੰਗਾਮੇ ਦੀ ਵੀਡੀਓ ਸਾਹਮਣੇ ਆਈ ਹੈ, ਜੋ ਹੁਣ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਪਿਤਾ ਦੇ ਇਲਾਜ ਵਿੱਚ ਲਾਪ੍ਰਵਾਹੀ ਵਰਤਣ ਤੇ ਸਟਾਫ ਵੱਲੋਂ ਬਤਮੀਜ਼ੀ ਕਰਨ ਦੇ ਇਲਜ਼ਾਮ ਲਗਾ ਰਾ ਹੈ।
ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ ਇਸ 8 ਮਿੰਟ ਦੇ ਵੀਡੀਓ ਦੇ ਬਾਰੇ ਵਿਚ, ਸੰਭਾਵਨਾ ਸੇਠ ਨੇ ਕਿਹਾ ਕਿ ਉਸ ਦੇ ਕੋਰੋਨਾ ਨਾਲ ਪੌਜੇਟਿਵ ਪਿਤਾ ਦੀ ਇਸ ਹੰਗਾਮੇ ਦੇ 2 ਘੰਟਿਆਂ ਬਾਅਦ ਹੀ ਮੌਤ ਹੋ ਗਈ ਸੀ। ਸੰਭਾਵਨਾ ਨੇ ਕਿਹਾ ਕਿ ਉਸ ਦੇ ਪਿਤਾ ਦੀ ਮੌਤ ਕੋਰੋਨਾ ਤੋਂ ਨਹੀਂ ਹੋਈ, ਬਲਕਿ ਉਸ ਦੇ ਪਿਤਾ ਦੀ ਡਾਕਟਰੀ ਤੌਰ 'ਤੇ ਇਲਾਜ਼ ਠੀਕ ਢੰਗ ਨਾਲ ਨਾ ਹੋਣ ਕਾਰਨ ਹੋਈ ਹੈ ਜਿਸ ਦੀ ਕੀਮਤ ਹਸਪਤਾਲ ਨੂੰ ਭੁਗਤਣੀ ਪਏਗੀ। ਸੰਭਾਵਨਾ ਦੇ ਵਕੀਲ ਹਸਪਤਾਲ ਖਿਲਾਫ ਕਾਨੂੰਨੀ ਕਾਰਵਾਈ ਕਰਨ ਤੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਣ ਦੀ ਤਿਆਰੀ ਕਰ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :