ਮੁੰਬਈ: ਸੰਜੇ ਦੱਤ ਨੇ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਕਰਵਾ ਲਿਆ ਹੈ। ਉਨ੍ਹਾਂ ਕੋਰੋਨਾ ਦੀ ਪਹਿਲੀ ਡੋਜ਼ ਲੈ ਲਈ ਹੈ। ਸੰਜੇ ਨੇ ਇਸ ਵੈਕਸੀਨੇਸ਼ਨ ਦੌਰਾਨ ਆਪਣੀਆਂ ਫੋਟੋਆਂ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੰਜੇ ਦੱਤ ਆਪਣੇ ਨਵੇਂ ਲੁੱਕ 'ਚ ਨਜ਼ਰ ਆ ਰਹੇ ਹਨ। ਸੰਜੇ ਦੱਤ ਨੇ ਗ੍ਰੇਟਰ ਮੁੰਬਈ ਨਗਰ ਨਿਗਮ ਕਾਰਪੋਰੇਸ਼ਨ ਦੇ ਅੰਡਰ ਬੀਕੇਸੀ ਸੈਂਟਰ ਤੋਂ ਕੋਰੋਨਾ ਦਾ ਟੀਕਾ ਲਵਾਇਆ ਹੈ।
ਆਪਣੀ ਤਸਵੀਰ ਸ਼ੇਅਰ ਕਰਦਿਆਂ ਸੰਜੇ ਦੱਤ ਨੇ ਇੱਥੇ ਕੰਮ ਕਰ ਰਹੇ ਡਾਕਟਰ ਤੇ ਉਨ੍ਹਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਮੈਂ ਤੁਹਾਡੇ ਕੰਮ ਦੀ ਦਿਲ ਤੋਂ ਇੱਜ਼ਤ ਕਰਦਾ ਹਾਂ। ਇਸ ਤੋਂ ਇੱਕ ਦਿਨ ਪਹਿਲਾਂ ਸੰਜੇ ਦੱਤ ਇੱਕ ਸੈਲੂਨ 'ਚ ਆਪਣੇ ਨਵੇਂ ਲੁੱਕ 'ਤੇ ਕੰਮ ਕਰਦੇ ਨਜ਼ਰ ਆਏ ਸਨ। ਇਹ ਦਿਲਚਸਪ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਸੰਜੇ ਦੱਤ ਨੇ ਆਪਣੇ ਲੁੱਕ ਦੇ ਨਾਲ ਬਹੁਤ ਐਕਸਪੈਰੀਮੈਂਟ ਕੀਤੇ ਹਨ, ਪਰ ਹੁਣ ਇੱਕ ਵਾਰ ਫੇਰ ਉਹ ਆਪਣੇ ਪੁਰਾਣੇ ਲੁੱਕ ਵਿੱਚ ਵਾਪਸ ਆ ਗਏ ਹਨ।
ਵੱਡੀ ਗੱਲ ਇਹ ਹੈ ਕਿ ਸੰਜੇ ਦੱਤ ਦਾ ਨਾਮ ਫਿਲਹਾਲ ਕਈ ਵੱਡੇ ਪ੍ਰੋਜੈਕਟਸ ਨਾਲ ਜੁੜਿਆ ਹੋਇਆ ਹੈ, ਪਰ ਕੋਰੋਨਾ ਕਾਲ ਤੇ ਉਨ੍ਹਾਂ ਦੀ ਬਿਮਾਰੀ ਕਾਰਨ ਇਹ ਸਾਰੇ ਪ੍ਰੋਜੈਕਟ ਅੱਗੇ ਲਈ ਮੁੱਲਤਵੀ ਹੋਏ ਹਨ। ਠੀਕ ਹੋਣ ਤੋਂ ਬਾਅਦ ਸੰਜੇ ਦੱਤ ਨੇ ਕੇਜੀਐਫ ਲਈ ਐਕਸ਼ਨ ਸ਼ੂਟ ਲਈ ਸ਼ੂਟਿੰਗ ਕਰਨੀ ਸੀ ਪਰ ਸੰਜੇ ਦੱਤ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਇਹ ਸੀਨ ਬਦਲ ਦਿੱਤੇ ਗਏ ਹਨ।
ਸੰਜੇ ਦੱਤ ਦੀ ਆਖਰੀ ਵੱਡੀ ਰਿਲੀਜ਼ ਫਿਲਮ 'ਸੜਕ 2' ਸੀ ਜੋ ਡਿਜ਼ਨੀ ਹੌਟਸਟਾਰ ਤੇ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਰਿਸਪੌਂਸ ਕੁਝ ਜਿਆਦਾ ਵਧੀਆ ਨਹੀਂ ਮਿਲਿਆ ਸੀ ਤੇ ਫਿਲਮ ਕ੍ਰਿਟਿਕਸ ਦਾ ਸ਼ਿਕਾਰ ਹੋ ਗਈ ਸੀ।