ਨਵੀਂ ਦਿੱਲੀ: -ਕਾਮਰਸ ਪਲੇਟਫ਼ਾਰਮ ਐਮਜ਼ੋਨ 'ਤੇ ਫ਼ੈਬ ਫ਼ੋਨ ਫੈਸਟ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। 25 ਮਾਰਚ ਤਕ ਚੱਲਣ ਵਾਲੇ ਇਸ ਫੈਸਟ 'ਚ ਸਮਾਰਟਫੋਨ ਤੇ ਅਸੈਸਰੀਜ਼ ਨੂੰ ਘੱਟ ਕੀਮਤ 'ਤੇ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਐਮਜ਼ੋਨ ਫੈਬ ਫ਼ੋਨ ਫੈਸਟ ਦੀ ਦੂਜੀ ਵਰ੍ਹੇਗੰਢ ਮੌਕੇ ਇਹ ਸੇਲ ਲਿਆਂਦੀ ਗਈ ਹੈ। ਇਸ 'Apple, OnePlus, Samsung ਤੇ Xiaomi ਸਮੇਤ ਕਈ ਬ੍ਰਾਂਡਾਂ 'ਤੇ ਛੋਟ ਮਿਲ ਰਹੀ ਹੈ।


ਸਮਾਰਟਫ਼ੋਨ ਤੋਂ ਇਲਾਵਾ ਇਸ ਸੇਲ 'ਚ ਮੋਬਾਈਲ ਅਸੈਸਰੀਜ਼ ਤੇ ਹੈਡਸੈੱਟ 'ਤੇ 69 ਰੁਪਏ ਤੇ 199 ਰੁਪਏ 'ਚ ਦਿੱਤੀ ਜਾ ਰਹੀ ਹੈ। ਨਾਲ ਹੀ ਪਾਵਰਬੈਂਕ ਨੂੰ 399 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕਦੇ ਹੋ। ਆਓ ਜਾਣਦੇ ਹਾਂ ਇਸ 'ਚ ਕਿਹੜੇ ਸਮਾਰਟਫ਼ੋਨਾਂ 'ਤੇ ਕਿੰਨੀ ਛੋਟ ਦਿੱਤੀ ਜਾ ਰਹੀ ਹੈ।


ਇਹ ਆਫ਼ਰ ਹਨ


ਐਮਜ਼ੋਨ ਦੀ ਇਸ ਸੇਲ 'ਚ ਜੇ ਤੁਸੀਂ ICICI ਬੈਂਕ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰਦੇ ਹੋ ਤਾਂ ਤੁਹਾਨੂੰ 10 ਫ਼ੀਸਦੀ ਤੱਕ ਦੀ ਛੋਟ ਮਿਲੇਗੀ। ਇਸ ਤੋਂ ਇਲਾਵਾ ਇਸ 'ਚ ਐਕਸਚੇਂਜ ਆਫ਼ਰ ਵੀ ਦਿੱਤੀ ਜਾ ਰਹੀ ਹੈ। ਸਿਰਫ਼ ਇੰਨਾ ਹੀ ਨਹੀਂ, ਇਸ ਸੇਲ 'ਚ ਨੋ ਕੋਸਟ ਈਐਮਆਈ ਆਪਸ਼ਨ ਵੀ ਉਪਲੱਬਧ ਹੈ। ਇਸ ਤੋਂ ਇਲਾਵਾ ਪ੍ਰਾਈਮ ਮੈਂਬਰ HDFC ਬੈਂਕ ਡੈਬਿਟ ਤੇ ਕ੍ਰੈਡਿਟ ਕਾਰਡਾਂ ਨਾਲ ਖਰੀਦਦਾਰੀ ਕਰਕੇ ਨੋ ਕੋਸਟ ਈਐਮਆਈ ਦਾ ਲਾਭ ਲੈ ਸਕਦੇ ਹਨ, ਜਿਸ 'ਚ ਘੱਟ ਈਐਮਆਈ ਆਪਸ਼ਨ 1333 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦੀ ਹੈ।

Xiaomi


ਇਸ ਸੇਲ 'Xiaomi Redmi Note 10 ਸੀਰੀਜ਼, Redmi 9 Power ਅਤੇ Redmi Mi 10i ਐਡੀਸ਼ਨਲ ਬੈਂਕ ਆਫ਼ਰ ਨਾਲ ਮਿਲ ਰਹੇ ਹਨ। ਇਸ ਤੋਂ ਇਲਾਵਾ ਹਾਲ ਹੀ 'ਚ ਲਾਂਚ ਹੋਏ Redmi Note 10 Pro Max, Redmi Note 10 Pro ਅਤੇ Redmi Note 10 'ਤੇ ਵਧੀਆ ਆਫ਼ਰ ਮਿਲ ਰਹੇ ਹਨ।


Samsung Galaxy M series


ਐਮਜ਼ ਦੀ ਇਸ ਸੇਲ 'Samsung Galaxy M 12, Samsung Galaxy M02 ਅਤੇ Samsung Galaxy M02s ਨੂੰ ਘੱਟ ਕੀਮਤ 'ਤੇ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਨ੍ਹਾਂ ਸਮਾਰਟਫ਼ੋਨਾਂ 'ਤੇ 25 ਫ਼ੀਸਦੀ ਤਕ ਦੀ ਛੋਟ ਦਿੱਤੀ ਜਾ ਰਹੀ ਹੈ। ਨਾਲ ਹੀ, ਤੁਸੀਂ 6 ਮਹੀਨਿਆਂ ਤਕ ਨੋ ਕੋਸਟ ਈਐਮਆਈ ਦੇ ਆਫ਼ਰ ਦਾ ਲਾਭ ਵੀ ਲੈ ਸਕਦੇ ਹੋ। ਇਸ ਦੇ ਨਾਲ ਹੀ ਦੇਸ਼ ਦਾ ਪਹਿਲਾ 7000mAh ਵਾਲੇ ਸਮਾਰਟਫ਼ੋਨ Samsung Galaxy M51 'ਤੇ 6000 ਰੁਪਏ ਤਕ ਦੀ ਛੋਟ ਮਿਲ ਰਹੀ ਹੈ।


Oneplus


ਜੇ ਤੁਸੀਂ ਵਨਪਲੱਸ ਦੇ ਫੈਨ ਹੋ ਤਾਂ ਤੁਹਾਡੇ ਲਈ ਸਭ ਤੋਂ ਵਧੀਆ ਆਫ਼ਰ ਇੱਥੇ ਉਪਲੱਬਧ ਹੈ। ਇਸ ਸੇਲ 'OnePlus Nordਦੀ ਸ਼ੁਰੂਆਤੀ ਕੀਮਤ 29,999 ਰੁਪਏ ਹੈ। ਵਨਪਲੱਸ ਸਮਾਰਟਫ਼ੋਨ '6 ਮਹੀਨੇ ਤਕ ਨੋ ਕੋਸਟ ਈਐਮਆਈ ਦਾ ਆਪਸ਼ਨ ਵੀ ਮਿਲ ਰਿਹਾ ਹੈ।

iPhone


ਐਮਜ਼ੋਨ ਫੈਬ ਫ਼ੋਨ ਫੈਸਟ ਸੇਲ 'ਚ ਗਾਹਕਾਂ ਨੂੰ iPhone 12 Mini ਨੂੰ ਘੱਟ ਕੀਮਤ 'ਤੇ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਹ ਫ਼ੋਨ ਸੇਲ '61,100 ਰੁਪਏ' ਚ ਉਪਲੱਬਧ ਹੈ। ਐਪਲ ਦੇ ਇਸ 5G ਫ਼ੋਨ 'ਚ ਬਾਇਓਨਿਕ ਚਿੱਪ ਦਿੱਤੀ ਗਈ ਹੈ।


ਇਹ ਵੀ ਪੜ੍ਹੋ: Holi 2021 Guidelines: ਤਿਉਹਾਰਾਂ ਦੇ ਜਸ਼ਨ 'ਤੇ ਕੋਰੋਨਾ ਦੇ ਬੱਦਲ, ਜਾਣੋ ਸੂਬਿਆਂ 'ਚ ਹੋਲੀ ਲਈ ਗਾਈਡਲਾਈਨਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904