ਬੌਲੀਵੁੱਡ 'ਚ ਸੰਜੂ ਬਾਬਾ ਦੇ ਨਾਂ ਨਾਲ ਜਾਣੇ ਜਾਂਦੇ ਅਭਿਨੇਤਾ ਸੰਜੇ ਦੱਤ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। ਉਨ੍ਹਾਂ ਨੂੰ ਸੋਮਵਾਰ ਤੱਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਸੰਜੇ ਦੱਤ ਨੂੰ ਸ਼ਨੀਵਾਰ ਸ਼ਾਮ ਸਾਹ ਲੈਣ ਵਿੱਚ ਮੁਸ਼ਕਲ ਆਉਣ ਕਾਰਨ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਮੁਤਾਬਕ ਉਨ੍ਹਾਂ ਨੂੰ ਕੱਲ ਯਾਨੀ 11 ਅਗਸਤ ਤੱਕ ਛੁੱਟੀ ਦਿੱਤੀ ਜਾ ਸਕਦੀ ਹੈ।

ਕੋਰੋਨਾਵਾਇਰਸ ਦੇ ਲੱਛਣ ਪਤਾ ਲਾਉਣ ਲਈ ਉਨ੍ਹਾਂ ਦਾ ਸਵੈਬ ਟੈਸਟ ਬੀਤੀ ਸ਼ਾਮ ਨੂੰ ਕੀਤਾ ਗਿਆ ਸੀ ਜਿਸ ਦੀ ਰਿਪੋਰਟ ਅੱਜ ਸਵੇਰੇ ਆਈ ਹੈ। ਇਹ ਰਿਪੋਰਟ ਨੈਗੇਟਿਵ ਆਈ ਹੈ। ਸੰਜੂ ਬਾਬਾ ਦੀ ਹਾਲਤ ਹੁਣ ਠੀਕ ਹੈ। ਜਦੋਂ ਤੋਂ ਸੰਜੇ ਦੱਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਉਦੋਂ ਤੋਂ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਉਹ ਵੀ ਕੋਵਿਡ-19 ਇਨਫੈਕਸ਼ਨ ਨਾਲ ਇੰਫੈਕਟਿਡ ਹੋਣਗੇ।

ਸੁਸ਼ਾਂਤ ਕੇਸ: ਮਹਾਰਾਸ਼ਟਰ ਸਰਕਾਰ ਨੇ ਸੀਬੀਆਈ ਜਾਂਚ ਨੂੰ ਦੱਸਿਆ ਗ਼ੈਰਕਾਨੂੰਨੀ, SC ਨੇ ਮੁੰਬਈ ਪੁਲਿਸ ਨੂੰ ਟਰਾਂਸਫਰ ਕੀਤਾ ਕੇਸ

ਸਵੈਬ ਟੈਸਟ ਦੀ ਰਿਪੋਰਟ ਦੇ ਨੈਗੇਟਿਵ ਆਉਣ ਨਾਲ ਇਹ ਸਾਫ ਹੋ ਗਿਆ ਕਿ ਉਨ੍ਹਾਂ ਨੂੰ ਕੋਰੋਨਾਵਾਇਰਸ ਦੇ ਲੱਛਣ ਨਹੀਂ ਹਨ ਤੇ ਜਲਦੀ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਸੰਜੇ ਦੱਤ ਨੂੰ ਕੱਲ੍ਹ ਸ਼ਾਮ 4 ਵਜੇ ਦੇ ਨਜ਼ਦੀਕ ਛਾਤੀ 'ਚ ਬੇਅਰਾਮੀ ਮਹਿਸੂਸ ਹੋਈ ਸੀ, ਜਿਸ ਕਾਰਨ ਉਨ੍ਹਾਂ ਨੇ ਹਸਪਤਾਲ ਦਾਖਲ ਹੋਣ ਦਾ ਫ਼ੈਸਲਾ ਕੀਤਾ।