ਚੰਡੀਗੜ੍ਹ: ਦੇਸ਼ ਵਿੱਚ ਕੋਵਿਡ 19 ਦੇ ਹਾਲਾਤ ਵਿਗੜਨ ਕਾਰਨ ਫ਼ਿਲਮ ਇੰਡਸਟਰੀ 'ਤੇ ਇਸਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ।ਸੰਜੇ ਲੀਲਾ ਬੰਸਾਲੀ ਦੀ ਫਿਲਮ 'ਗੰਗੂਬੂਈ ਕਾਠਿਆਵਾੜੀ' ਵੀ ਇਸ ਸਾਲ 30 ਜੁਲਾਈ ਨੂੰ ਰਿਲੀਜ਼ ਹੋਣੀ ਸੀ , ਪਰ ਕੋਰੋਨਾ ਨੂੰ ਦੇਖਦੇ ਹੋਏ ਹੁਣ ਇਸ ਫ਼ਿਲਮ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕਰਨਾ ਮੁਸ਼ਕਿਲ ਲੱਗ ਰਿਹਾ ਹੈ। ਇਸ ਫਿਲਮ ਨੂੰ ਓਟੀਟੀ ਪਲੇਟਫਾਰਮ 'ਤੇ ਲਿਆਉਣ ਲਈ ਸੰਜੇ ਨੂੰ ott ਪਲੇਟਫਾਰਮ ਨੇ ਇੱਕ ਮੋਟੀ ਰਕਮ ਆਫ਼ਰ ਕੀਤੀ ਹੈ।


ਇਸ ਫਿਲਮ ਦਾ ਟ੍ਰੇਲਰ 24 ਜਨਵਰੀ ਨੂੰ ਰਿਲੀਜ਼ ਹੋਇਆ ਸੀ ਜਿਸਨੂੰ ਦਰਸ਼ਕਾਂ ਨੇ ਖੂਬ ਪਸੰਦ ਵੀ ਕੀਤਾ ਸੀ। ਇਹ ਇੱਕ ਗੈਂਗਸਟਰ ਡਰਾਮਾ ਫਿਲਮ ਹੈ ਜਿਸ ਵਿੱਚ ਆਲੀਆ ਭੱਟ ਗੰਗੂਬਾਈ ਦਾ ਕਿਰਦਾਰ ਨਿਭਾ ਰਹੀ ਹੈ।ਟ੍ਰੇਲਰ ਵੇਖਣ ਤੋਂ ਬਾਅਦ ਆਲੀਆ ਦੀ ਲੁੱਕ ਤੇ ਐਕਟਿੰਗ ਦੀ ਕਾਫੀ ਤਾਰੀਫ ਕੀਤੀ ਗਈ ਸੀ। ਦੇਸ਼ ਦੇ ਹਲਾਤਾਂ ਨੂੰ ਦੇਖਦੇ ਹੋਏ ਫ਼ਿਲਮ ਨੂੰ 30 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕਰਨਾ ਔਖਾ ਹੈ ਹੁਣ ਸੰਜੇ ਲੀਲਾ ਬੰਸਾਲੀ ਕੋਲ ਫਿਲਮ ਨੂੰ OTT 'ਤੇ ਰਿਲੀਜ਼ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਬਚਦਾ। ਇਸ ਲਈ ਹੁਣ OTT ਵਾਲੇ ਫੈਸਲੇ ਦੇ ਉਪਰ ਵਿਚਾਰ ਚੱਲ ਰਿਹਾ ਹੈ।


ਸੰਜੇ ਲੀਲਾ ਬੰਸਾਲੀ ਨੇ ਇਸ ਫਿਲਮ ਨੂੰ ਸਿਨੇਮਾ ਘਰਾਂ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਸੀ ਅਤੇ ਓਟੀਟੀ ਲਈ ਉਹ ਇਸੇ ਫਿਲਮ 'ਤੇ ਅਧਾਰਤ ਇਕ ਵੈੱਬ ਸੀਰੀਜ਼ ਹੀਰ ਮੰਡੀ ਵੀ ਲੈ ਕੇ ਆਉਣ ਵਾਲੇ ਸੀ।ਪਰ ਕੋਰੋਨਾ ਨੇ ਸੰਜੇ ਦੇ ਸੁਪਨਿਆਂ 'ਤੇ ਪਾਣੀ ਫੇਰ ਦਿੱਤਾ।ਹੁਣ ਲੱਗ ਰਿਹਾ ਹੈ ਕਿ ਫ਼ਿਲਮ  'ਗੰਗੂਬੂਈ ਕਾਠਿਆਵਾੜੀ' ਓਟੀਟੀ 'ਤੇ ਹੀ ਰਿਲੀਜ਼ ਹੋਵੇਗੀ ਅਤੇ ਵੈੱਬ ਸੀਰੀਜ਼ ਦਾ ਸੁਪਨਾ ਫਿਲਹਾਲ ਸੰਜੇ ਲੀਲਾ ਬੰਸਾਲੀ ਨੂੰ ਛੱਡਣਾ ਪਵੇਗਾ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ