ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਹਾਲ ਹੀ ਵਿੱਚ ਆਪਣੇ ਖਿਡਾਰੀਆਂ ਦੀ ਕਾਂਟਰੈਕਟ ਸੂਚੀ ਜਾਰੀ ਕੀਤੀ ਹੈ। ਇਸ ਸੂਚੀ 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਏ + ਗਰੇਡ 'ਚ ਰੱਖਿਆ ਗਿਆ ਹੈ। ਇਸ ਗ੍ਰੇਡ 'ਚ ਸ਼ਾਮਲ ਖਿਡਾਰੀਆਂ ਨੂੰ ਬੀਸੀਸੀਆਈ ਤੋਂ ਸਾਲਾਨਾ ਤਨਖਾਹ ਵਜੋਂ ਸਭ ਤੋਂ ਵੱਧ 7 ਕਰੋੜ ਰੁਪਏ ਮਿਲਦੇ ਹਨ। ਖਾਸ ਗੱਲ ਇਹ ਹੈ ਕਿ ਕੋਹਲੀ ਨੂੰ ਜੋ ਤਨਖਾਹ ਮਿਲਦੀ ਹੈ, ਉਹ ਪਾਕਿਸਤਾਨ ਦੀ ਪੂਰੀ ਟੀਮ ਨੂੰ ਦਿੱਤੀ ਜਾਂਦੀ ਸਾਲਾਨਾ ਤਨਖਾਹ ਦੇ ਲਗਭਗ ਬਰਾਬਰ ਹੁੰਦੀ ਹੈ। ਵਿਰਾਟ ਤੋਂ ਇਲਾਵਾ ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਏ + ਗਰੇਡ ਵਿੱਚ ਸ਼ਾਮਲ ਹਨ।


 


ਰਿਪੋਰਟਾਂ ਦੇ ਅਨੁਸਾਰ, ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਆਪਣੇ ਖਿਡਾਰੀਆਂ ਦੀ ਫੀਸ 'ਤੇ ਹਰ ਸਾਲ 7.4 ਕਰੋੜ ਰੁਪਏ ਖਰਚ ਕਰਦਾ ਹੈ, ਜੋ ਕਿ ਇਕੱਲੇ ਵਿਰਾਟ ਦੀ ਤਨਖਾਹ ਦੇ ਲਗਭਗ ਬਰਾਬਰ ਹੈ। ਇਸ ਤੋਂ ਇਲਾਵਾ ਵਿਰਾਟ ਦੀ ਕਮਾਈ ਦਾ ਵੱਡਾ ਹਿੱਸਾ ਵੀ ਇਸ਼ਤਿਹਾਰਬਾਜ਼ੀ ਤੋਂ ਆਉਂਦਾ ਹੈ ਅਤੇ ਉਹ ਦੁਨੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀਆਂ 'ਚੋਂ ਇਕ ਹੈ। 


 


ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਆਪਣੇ ਖਿਡਾਰੀਆਂ ਲਈ ਸਾਲਾਨਾ ਕਾਂਟਰੈਕਟ ਜਾਰੀ ਕਰਦਾ ਹੈ ਜਿਸ 'ਚ 3 ਸ਼੍ਰੇਣੀਆਂ ਸ਼ਾਮਲ ਹਨ। ਇਸ 'ਚ ਏ ਗ੍ਰੇਡ ਸਿਖਰ 'ਤੇ ਆਉਂਦਾ ਹੈ। ਪੀਸੀਬੀ ਏ ਗ੍ਰੇਡ ਵਿੱਚ ਸ਼ਾਮਲ ਖਿਡਾਰੀਆਂ ਨੂੰ ਤਨਖਾਹ ਵਜੋਂ ਹਰ ਸਾਲ 11 ਲੱਖ ਪਾਕਿਸਤਾਨੀ ਰੁਪਏ (ਲਗਭਗ 5.20 ਲੱਖ ਰੁਪਏ) ਦਿੰਦਾ ਹੈ। ਪੀਸੀਬੀ ਨੇ ਇਸ ਗ੍ਰੇਡ ਵਿੱਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ, ਅਜ਼ਹਰ ਅਲੀ ਅਤੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੂੰ ਸ਼ਾਮਲ ਕੀਤਾ ਹੈ।


 


ਇਸ ਤੋਂ ਬਾਅਦ ਬੀ ਸ਼੍ਰੇਣੀ 'ਚ ਸ਼ਾਮਲ ਖਿਡਾਰੀਆਂ ਨੂੰ ਪਾਕਿਸਤਾਨ ਬੋਰਡ ਤੋਂ 7.50 ਲੱਖ ਪਾਕਿਸਤਾਨੀ ਰੁਪਏ (ਲਗਭਗ 3.54 ਲੱਖ ਰੁਪਏ ਭਾਰਤੀ ਰੁਪਏ) ਮਿਲਦੇ ਹਨ। ਪੀਸੀਬੀ ਨੇ 9 ਖਿਡਾਰੀਆਂ ਨੂੰ ਇਸ ਸ਼੍ਰੇਣੀ ਵਿੱਚ ਜਗ੍ਹਾ ਦਿੱਤੀ ਹੈ। ਇਸ ਤੋਂ ਬਾਅਦ, ਜੇ ਸੀ ਸ਼੍ਰੇਣੀ ਦੀ ਗੱਲ ਕਰੀਏ, ਤਾਂ ਪੀਸੀਬੀ ਉਨ੍ਹਾਂ ਨੂੰ ਸਾਲਾਨਾ ਤਨਖਾਹ 5.50 ਲੱਖ ਪਾਕਿਸਤਾਨੀ ਰੁਪਏ (ਲਗਭਗ 2.60 ਲੱਖ ਭਾਰਤੀ ਰੁਪਏ) ਦਿੰਦੀ ਹੈ। ਪੀਸੀਬੀ ਨੇ ਇਸ ਵਿੱਚ 6 ਖਿਡਾਰੀ ਸ਼ਾਮਲ ਕੀਤੇ ਹਨ।