ਬਠਿੰਡਾ: ਜ਼ਿਲ੍ਹਾ ਬਠਿੰਡਾ ਵਿਖੇ ਰੋਜ਼ਾਨਾ ਅਜੀਤ ਅਖ਼ਬਾਰ ਦੇ ਜ਼ਿਲ੍ਹਾ ਇੰਚਾਰਜ ਅਚਾਨਕ ਲਾਪਤਾ ਹੋ ਗਏ ਹਨ।ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਰੋਜ਼ਾਨਾ ਅਜੀਤ ਅਖ਼ਬਾਰ ਦੇ ਜ਼ਿਲ੍ਹਾ ਇੰਚਾਰਜ ਕਮਲਜੀਤ ਸਿੰਘ ਸਿੱਧੂ ਬੀਤੇ ਕੱਲ੍ਹ ਦੁਪਹਿਰ ਬਾਅਦ ਤੋਂ ਲਾਪਤਾ ਹੋ ਗਏ ਹਨ।
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਮੁੱਢਲੀ ਸੂਚਨਾ 'ਚ ਪਤਾ ਲੱਗਿਆ ਹੈ ਕਿ ਕਮਲਜੀਤ ਸਿੰਘ ਸਿੱਧੂ ਦਾ ਇੱਕ ਟਰੱਕ ਨਾਲ ਐਕਸੀਡੈਂਟ ਹੋਇਆ ਸੀ।ਜਿਸ ਤੋਂ ਬਾਅਦ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਦਫ਼ਤਰ ਨਾ ਪੁੱਜਣ ਤੇ ਸਟਾਫ ਮੈਂਬਰਾਂ ਨੇ ਫੋਨ ਤੇ ਸੰਪਰਕ ਸਾਧਿਆ ਤਾਂ ਉਸ ਵੱਲੋਂ ਫੋਨ ਨਾ ਚੁੱਕਿਆ ਗਿਆ, ਦੇਰ ਸ਼ਾਮ ਫੋਨ ਬੰਦ ਪਾਇਆ ਗਿਆ।ਜਿਸ ਦੇ ਚਲਦੇ ਪੱਤਰਕਾਰ ਭਾਈਚਾਰੇ ਵਿੱਚ ਹਫੜਾ ਦਫੜੀ ਮੱਚ ਗਈ।
ਇਹ ਵੀ ਪੜ੍ਹੋ: ਬਾਲਕੋਨੀ ’ਚ ਖੜ੍ਹੇ ਹੋ ਕੇ ਔਰਤਾਂ ਨੇ ਉਤਾਰ ਦਿੱਤੇ ਕੱਪੜੇ, ਵੀਡੀਓ ਵਾਇਰਲ ਹੋਣ ਮਗਰੋਂ ਸਾਰੀਆਂ ਗ੍ਰਿਫਤਾਰ
ਅੱਜ ਸਵੇਰੇ ਬਠਿੰਡਾ ਦੇ ਐੱਸਐੱਸਪੀ ਭੁਪਿੰਦਰਜੀਤ ਵਿਰਕ ਨਾਲ ਮਿਲ ਕੇ ਜਲਦ ਹੱਲ ਕਰਨ ਦੀ ਗੱਲ ਕਹੀ ਦੂਜੇ ਪਾਸੇ ਐਸਐਸਪੀ ਨੇ ਭਰੋਸਾ ਦੁਆਇਆ ਕਿ ਸਾਡੀਆਂ ਟੀਮਾਂ ਲੱਗ ਗਈਆਂ ਹਨ ਅਤੇ ਜਲਦ ਹੀ ਉਨ੍ਹਾਂ ਦਾ ਪਤਾ ਲੱਗ ਜਾਵੇਗਾ।ਪੂਰੇ ਮਾਮਲੇ ਬਾਰੇ , ਫਿਲਹਾਲ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਗੁਰਨਾਮ ਭੁੱਲਰ ਨੇ ਪੰਜਾਬੀ ਫਿਲਮ ਲਈ ਵਧਾਇਆ 30 ਕਿਲੋ ਭਾਰ, ਤਾਜ਼ਾ ਤਸਵੀਰ ਕਰ ਦੇਵੇਗੀ ਹੈਰਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ