ਮੁੰਬਈ: ਹਾਲ ਹੀ ‘ਚ ਰਣਬੀਰ ਕਪੂਰ ਨੂੰ ਫ਼ਿਲਮ ‘ਸੰਜੂ’ ‘ਚ ਕਾਫੀ ਪਸੰਦ ਕੀਤਾ ਗਿਆ ਸਿਰਫ ਐਕਟਿੰਗ ਹੀ ਨਹੀਂ ਰਣਬੀਰ ਨੇ ਖੁਦ ਨੂੰ ਸੰਜੇ ਦੱਤ ਦੀ ਤਰ੍ਹਾਂ ਬਣਾਉਣ ‘ਚ ਕੋਈ ਕਮੀ ਨਹੀਂ ਛੱਡੀ। ਫ਼ਿਲਮ ਨੇ ਬਾਕਸਆਫਿਸ ‘ਤੇ ਵਰਲਡਵਾਈਡ 500 ਕਰੋੜ ਦਾ ਬਿਜ਼ਨੈਸ ਕੀਤਾ ਹੈ। ਹੁਣ ਇੱਕ ਵਾਰ ਫੇਰ ਰਣਬੀਰ ਨੇ ਕੀਤਾ ਹੈ ਆਪਣੀ ਲੁੱਕ ਦੇ ਨਾਲ ਟੈਸਟ ਅਤੇ ਇਸ ‘ਚ ਉਹ ਹੋ ਗਏ ਨੇ ਪਾਸ ਕਿਉਂਕਿ ਜਨਾਬ ਨੂੰ ਕੋਈ ਪਹਿਚਾਣ ਹੀ ਨਹੀਂ ਪਾ ਰਿਹਾ।
ਜੀ ਹਾਂ, ਹੁਣ ਰਣਬੀਰ ਨਜ਼ਰ ਆ ਰਹੇ ਨੇ ਇੱਕ ਵੁੱਡੇ ਸੈਲਸਮੈਨ ਦੀ ਲੁੱਕ ‘ਚ। ਆਪਣੇ ਇਸ ਬਦਲੇ ਅੰਦਾਜ਼ ‘ਚ ਰਣਬੀਰ ਕਾਫੀ ਅਜੀਬ ਲੱਗ ਰਹੇ ਹਨ। ਉਨ੍ਹਾਂ ਨੂੰ ਇਸ ਨਵੇਂ ਲੁੱਕ ‘ਚ ਜਿਸ ਨੇ ਵੀ ਦੇਖਿਆ ਹੁਣ ਸਿਰਫ ਹੈਰਾਨ ਹੀ ਹੋਇਆ ਹੈ। ਰਣਬੀਰ ਨੇ ਹੁਣ ਆਪਣਾ ਲੁੱਕ ਇੱਕ ਐਡ ਲਈ ਬਦਲਿਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੁਬ ਵਾਇਰਲ ਹੋ ਰਹੀਆਂ ਹਨ। ਇੱਕ ਤਸਵੀਰ ‘ਚ ਰਣਬੀਰ ਮੇਕਅੱਪ ਲੈਣ ਲਈ ਬੈਠੇ ਹਨ ਅਤੇ ਦੂਜੀ ਤਸਵੀਰ ‘ਚ ਉਹ ਇੱਕ ਬੁਜ਼ੁਰਗ ਦੀ ਤਰ੍ਹਾਂ ਨਜ਼ਰ ਆ ਰਹੇ ਹਨ। ਫਿਲਹਾਲ ਫ਼ਿਲਮ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ‘ਚ ਰਣਬੀਰ ਬੁਜ਼ੁਰਗ ਦੀ ਲੁੱਕ ‘ਚ ਕਾਫੀ ਮਹਿਨਤ ਕਰ ਰਹੇ ਹਨ। ਮੇਕਅੱਪ ਦੇ ਨਾਲ-ਨਾਲ ਰਣਬੀਰ ਆਪਣੇ ਕਿਰਦਾਰ ਲਈ ਬੋਲਚਾਲ ਅਤੇ ਤੁਰਨ ਦਾ ਢੰਗ ਵੀ ਸਿੱਖ ਰਹੇ ਹਨ। ਉਂਝ ਰਣਬੀਰ ਆਪਣੀ ਆਉਣ ਵਾਲੀਆਂ ਫ਼ਿਲਮਾਂ ਦੀ ਤਿਆਰੀਆਂ ਦੇ ਨਾਲ-ਨਾਲ ਆਪਣੇ ਅਤੇ ਆਲਿਆ ਦੇ ਅਫੇਅਰ ਕਰਕੇ ਵੀ ਕਾਪੀ ਸੁਰਖੀਆਂ ‘ਚ ਬਣੇ ਹੋਏ ਹਨ। ਰਣਬੀਰ-ਆਲਿਆ ਦੇ ਨਾਲ ਫ਼ਿਲਮ ‘ਬ੍ਰਹਮਾਸਤਰ’ ‘ਚ ਵੀ ਨਜ਼ਰ ਆਉਣਗੇ।