ਸਪਨਾ ਦਾ ਇਹ ਨਵਾਂ ਗਾਣਾ ਸੋਸ਼ਲ ਮੀਡੀਆ ‘ਤੇ ਛਾਇਆ
ਏਬੀਪੀ ਸਾਂਝਾ | 20 Jan 2019 05:05 PM (IST)
ਨਵੀਂ ਦਿੱਲੀ: ਹਰਿਆਣਾ ਦੀ ਡਾਂਸਿੰਗ ਕੁਵਿਨ ਅਤੇ ਸਿੰਗਰ ਸਪਨਾ ਚੌਧਰੀ ਕਾਫੀ ਟੈਲੇਂਟਿਡ ਹੈ। ਉਹ ਭੋਜਪੁਰੀ ਗਾਣੇ ‘ਤੇ ਵੀ ਲਾਜਵਾਬ ਡਾਂਸ ਕਰ ਸਕਦੀ ਹੈ। ਸਪਨਾ ਨੇ ਬਿਹਾਰ ‘ਚ ਕਈ ਸਟੇਜ ਸ਼ੋਅ ਕੀਤੇ ਹਨ। ਹੁਣ ਹਾਲ ਹੀ ‘ਚ ਸਪਨਾ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਸਪਨਾ ‘ਮੈਂਨਾ ਹਰਿਆਣਵੀ ਹੈ’ ‘ਤੇ ਡਾਂਸ ਕਰ ਰਹੀ ਹੈ ਅਤੇ ਇਸ ਨੂੰ ਰਾਜੂ ਪੰਜਾਬੀ ਦੇ ਨਾਲ ਸ਼ੀਨਮ ਨੇ ਗਾਇਆ ਹੈ। ਸਪਨਾ ਦੇ ਇਸ ਗਾਣੇ ‘ਚ ਖੂਭ ਜ਼ਬਰਦਸਤ ਮੂਵਜ਼ ਦੇਖਣ ਨੂੰ ਮਿਲ ਰਹੇ ਹਨ। 3 ਮਿੰਟ ਅਤੇ 15 ਸੈਕਿੰਡ ਦੀ ਵੀਡੀਓ ਨੂੰ ਹੁਣ ਤਕ 8 ਕਰੋੜ ਤੋਂ ਜ਼ਿਆਦਾ ਵਿਊਜ਼ ਵੀ ਮਿਲ ਚੁੱਕੇ ਹਨ। ਦੱਸ ਦਈਏ ਕਿ ਸਪਨਾ ਬਹਿਤਰੀਨ ਡਾਂਸਰ ਦੇ ਨਾਲ ਵਧੀਆ ਸਿੰਗਰ ਵੀ ਹੈ। ਸਪਨਾ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਸ ਨੂੰ ਅੋਡੀਅੰਸ ਦਾ ਧਿਆਨ ਆਪਣੇ ਵੱਲ ਕਿਂਵੇ ਖਿਚਣਾ ਹੈ। ਇਸ ਸਮਾਰੋਹ ਦਾ ਵੀਡੀਓ ਜਦ ਯੂਟਿਊਬ ‘ਤੇ ਆਇਆ ਤਾਂ ਇੱਕ ਝਟਕੇ ‘ਚ ਹੀ ਵਾਇਰਲ ਹੋ ਗਿਆ। ਨਾਲ ਹੀ ਵੀਡੀਓ ਟ੍ਰੈਂਡ ਵੀ ਕਰ ਰਿਹਾ ਹੈ। ਹਾਲ ਹੀ ‘ਚ ਸਪਨਾ ਦੀ ਡੈਬਿਊ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋਇਆ ਹੈ ਜਿਸ ‘ਚ ਉਹ ਆਈਪੀਐਸ ਦਾ ਰੋਲ ਕਰਦੀ ਨਜ਼ਰ ਆ ਰਹੀ ਹੈ।