ਸਪਨਾ ਚੌਧਰੀ ਫਿੱਟ ਰਹਿਣ ਲਈ ਕੀ-ਕੀ ਕਰਦੀ? ਵੀਡੀਓ ਵਾਇਰਲ
ਏਬੀਪੀ ਸਾਂਝਾ | 17 Jan 2020 05:32 PM (IST)
ਫੇਮਸ ਡਾਂਸਰ ਤੇ ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਸਪਨਾ ਚੌਧਰੀ ਦਾ ਅੰਦਾਜ਼ ਕਾਫੀ ਵੱਖਰਾ ਹੈ। ਉਹ ਜੋ ਵੀ ਕਰਦੀ ਹੈ, ਉਸ ਨਾਲ ਉਹ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਸਪਨਾ ਚੌਧਰੀ ਜਿਮ 'ਚ ਵਰਕਆਉਟ ਕਰਦੀ ਨਜ਼ਰ ਆਈ ਜਿਸ ਦੀ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਨਵੀਂ ਦਿੱਲੀ: ਫੇਮਸ ਡਾਂਸਰ ਤੇ ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਸਪਨਾ ਚੌਧਰੀ ਦਾ ਅੰਦਾਜ਼ ਕਾਫੀ ਵੱਖਰਾ ਹੈ। ਉਹ ਜੋ ਵੀ ਕਰਦੀ ਹੈ, ਉਸ ਨਾਲ ਉਹ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਸਪਨਾ ਚੌਧਰੀ ਜਿਮ 'ਚ ਵਰਕਆਉਟ ਕਰਦੀ ਨਜ਼ਰ ਆਈ ਜਿਸ ਦੀ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਹ ਜਿੰਮ ਵਿੱਚ ਘੰਟਿਆਂਬੱਧੀ ਪਸੀਨਾ ਵਹਾਉਂਦੀ ਹੈ ਤਾਂ ਜੋ ਉਸ ਦੀ ਪ੍ਰਫਾਰਮੈਂਸ 'ਚ ਐਨਰਜੀ ਬਰਕਰਾਰ ਰਹੇ। ਪਿਛਲੇ ਦਿਨੀਂ ਸਪਨਾ ਚੌਧਰੀ ਦੇ ਡਾਂਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ। ਵੀਡੀਓ ਵਿੱਚ ਸਪਨਾ ਹਰੇ ਰੰਗ ਦੇ ਸੂਟ 'ਚ ਬੋਲਡ ਡਾਂਸ ਮੂਵ ਕਰਦੀ ਦਿਖਾਈ ਦਿੱਤੀ। ਉਸ ਦੇ ਇਸ ਅੰਦਾਜ਼ ਦੀ ਸੋਸ਼ਲ ਮੀਡੀਆ 'ਤੇ ਖੂਬ ਤਾਰੀਫ ਹੋ ਰਹੀ ਹੈ। ਸੋਸ਼ਲ ਮੀਡੀਆ ਯੂਜ਼ਰਸ ਸਪਨਾ ਦੀ ਇਸ ਵੀਡੀਓ ਨੂੰ ਪਸੰਦ ਤੇ ਸ਼ੇਅਰ ਕਰ ਰਹੇ ਹਨ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸਪਨਾ ਚੌਧਰੀ ਨੇ ਇਸ ਵਾਰ ਗੋਆ ਦੇ ਕੈਸੀਨੋ 'ਚ ਜ਼ਬਰਦਸਤ ਡਾਂਸ ਕੀਤਾ। ਇਸ ਦੌਰਾਨ ਸਪਨਾ ਦੇ ਕਈ ਗਾਣੇ ਪੇਸ਼ ਕੀਤੇ। ਇਸ ਸਮੇਂ ਸਪਨਾ ਦਾ 'ਗਜਬਨ ਪਾਨੀ ਲੇ ਚਾਲੀ' ਗਾਣਾ ਵੀ ਵੱਡੀ ਹਿੱਟ ਬਣ ਰਿਹਾ ਹੈ। ਦੱਸ ਦੇਈਏ ਕਿ ਸਟੇਜ ਸ਼ੋਅ ਤੋਂ ਇਲਾਵਾ ਸਪਨਾ ਐਲਬਮ ਗਾਣੇ 'ਚ ਵੀ ਨਜ਼ਰ ਆ ਰਹੀ ਹੈ।