ਵਾਸ਼ਿੰਗਟਨ: ਨਿਊਜ਼ ਏਜੰਸੀ ਏਐਫਪੀ ਨਿਊਜ਼ ਨੇ ਕੇਂਦਰੀ ਕਮਾਂਡ ਦੇ ਹਵਾਲੇ ਨਾਲ ਕਿਹਾ ਹੈ ਕਿ ਪਿਛਲੇ ਹਫਤੇ ਇਰਾਨ ਹਮਲੇ 'ਚ 11 ਅਮਰੀਕੀ ਸੈਨਿਕ ਜ਼ਖ਼ਮੀ ਹੋਏ ਸੀ। ਜਦਕਿ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਰਾਨ ਦੇ ਇਸ ਹਮਲੇ 'ਚ ਕੋਈ ਅਮਰੀਕੀ ਸੈਨਿਕ ਜ਼ਖ਼ਮੀ ਨਹੀਂ ਹੋਇਆ ਹੈ। ਤਾਂ ਕੀ ਫਿਰ ਡੋਨਾਲਡ ਟਰੰਪ ਨੇ ਝੂਠ ਬੋਲਿਆ? ਇਰਾਨ ਨੇ ਹਮਲੇ ਤੋਂ ਬਾਅਦ ਦਾਅਵਾ ਕੀਤਾ ਕਿ ਇਸ 'ਚ 21 ਅਮਰੀਕੀ ਸੈਨਿਕ ਜ਼ਖ਼ਮੀ ਹੋਏ ਹਨ।
ਦੱਸ ਦੇਈਏ ਕਿ ਪਿਛਲੇ ਲੰਬੇ ਸਮੇਂ ਤੋਂ ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਅਤੇ ਯੁੱਧ ਦੀ ਸਥਿਤੀ ਬਣੀ ਹੋਈ ਹੈ। ਇਸ ਦੀ ਸ਼ੁਰੂਆਤ ਇਰਾਨ ਦੇ ਆਰਮੀ ਚੀਫ ਜਨਰਲ ਕਾਸਿਮ ਸੁਲੇਮਣੀ ਦੀ ਮੌਤ ਨਾਲ ਹੋਈ। ਇਸ ਤੋਂ ਬਾਅਦ ਇਰਾਨ ਨੇ ਅਮਰੀਕਾ ਤੋਂ ਬਦਲਾ ਲੈਣ ਦੀ ਧਮਕੀ ਦਿੱਤੀ। ਜਵਾਬੀ ਕਾਰਵਾਈ 'ਚ ਇਰਾਨ ਨੇ ਇਰਾਕ ਵਿਚ ਅਮਰੀਕੀ ਬੇਸ ਉੱਤੇ 20 ਤੋਂ ਵੀ ਜ਼ਿਆਦਾ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ। ਹਮਲੇ ਤੋਂ ਬਾਅਦ ਇਰਾਨ ਨੇ ਦਾਅਵਾ ਕੀਤਾ ਕਿ 21 ਅਮਰੀਕੀ ਸੈਨਿਕ ਜ਼ਖ਼ਮੀ ਹੋਏ ਹਨ।
ਇਸ ਦੇ ਨਾਲ ਹੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਹਮਲੇ ਬਾਰੇ ਪਹਿਲਾਂ ਹੀ ਜਾਣਕਾਰੀ ਮਿਲੀ ਸੀ। ਇਸ ਲਈ ਅਮਰੀਕੀ ਸੈਨਿਕ ਸੁਰੱਖਿਅਤ ਥਾਵਾਂ 'ਤੇ ਚਲੇ ਗਏ। ਇਸ ਸਮੇਂ ਦੌਰਾਨ, ਉਸਨੇ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਬੇਸ ਨੂੰ ਕੁਝ ਨੁਕਸਾਨ ਹੋਇਆ ਹੈ, ਪਰ ਕੋਈ ਸੈਨਿਕ ਜ਼ਖ਼ਮੀ ਨਹੀਂ ਹੋਇਆ। ਹਾਲਾਂਕਿ, ਹੁਣ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਰਾਨ ਦੇ ਇਸ ਹਮਲੇ 'ਚ 11 ਅਮਰੀਕੀ ਸੈਨਿਕ ਜ਼ਖ਼ਮੀ ਹੋਏ ਹਨ।
ਟਰੰਪ ਨੇ ਬੋਲੀਆ ਵੱਡਾ ਝੂਠ, ਇਰਾਨੀ ਹਮਲੇ 'ਚ ਮਾਰੇ ਗਏ 11 ਅਮਰੀਕੀ ਸੈਨਿਕ !
ਏਬੀਪੀ ਸਾਂਝਾ
Updated at:
17 Jan 2020 02:49 PM (IST)
ਨਿਊਜ਼ ਏਜੰਸੀ ਏਐਫਪੀ ਨਿਊਜ਼ ਨੇ ਕੇਂਦਰੀ ਕਮਾਂਡ ਦੇ ਹਵਾਲੇ ਨਾਲ ਕਿਹਾ ਹੈ ਕਿ ਪਿਛਲੇ ਹਫਤੇ ਇਰਾਨ ਹਮਲੇ 'ਚ 11 ਅਮਰੀਕੀ ਸੈਨਿਕ ਜ਼ਖ਼ਮੀ ਹੋਏ ਸੀ। ਜਦਕਿ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਰਾਨ ਦੇ ਇਸ ਹਮਲੇ 'ਚ ਕੋਈ ਅਮਰੀਕੀ ਸੈਨਿਕ ਜ਼ਖ਼ਮੀ ਨਹੀਂ ਹੋਇਆ ਹੈ।
- - - - - - - - - Advertisement - - - - - - - - -