ਹੁਣ ਸਪਨਾ ਚੌਧਰੀ ਨਹੀਂ ਰਹੀ 'ਦੇਸੀ', ਨਵੇਂ ਰੂਪ ਦੇ ਚਰਚੇ
ਏਬੀਪੀ ਸਾਂਝਾ | 01 Mar 2020 11:31 AM (IST)
ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ, ਇਨ੍ਹਾਂ ਤਸਵੀਰਾਂ' ਚ ਸਪਨਾ ਕਾਲੇ ਰੰਗ ਦੀ ਮਾਡਰਨ ਡਰੈੱਸ 'ਚ ਨਜ਼ਰ ਆ ਰਹੀ ਹੈ।
ਨਵੀਂ ਦਿੱਲੀ: ਹਰਿਆਣਵੀ ਡਾਂਸਰ ਤੇ 'ਬਿੱਗ ਬੌਸ' ਸੀਜ਼ਨ 11 ਦੀ ਕੰਟੈਸਟੈਂਟ ਸਪਨਾ ਚੌਧਰੀ ਲੰਬੇ ਸਮੇਂ ਤੋਂ ਆਪਣੀ ਬਾਲੀਵੁੱਡ ਡੈਬਿਊ ਨੂੰ ਲੈ ਕੇ ਸੁਰਖੀਆਂ 'ਚ ਰਹੀ ਹੈ। ਇਸ ਵਾਰ ਕਾਰਨ ਵੱਖਰਾ ਹੈ। ਦਰਅਸਲ, ਸਪਨਾ ਅਕਸਰ ਸੂਟ, ਸਾੜੀ ਤੇ ਲਹਿੰਗੇ ਵਰਗੇ ਰਵਾਇਤੀ ਲੁੱਕ 'ਚ ਪ੍ਰਸ਼ੰਸਕਾਂ ਦੁਆਰਾ ਵੇਖੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਹੁਣ ਉਸ ਦਾ ਪੱਛਮੀ ਲੁੱਕ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਗਿਆ ਹੈ। ਸਪਨਾ ਨੇ ਹਾਲ ਹੀ ਵਿੱਚ ਇੱਕ ਫੋਟੋਸ਼ੂਟ ਕੀਤਾ ਹੈ ਜਿਸ ਵਿੱਚ ਉਸ ਦਾ ਅੰਦਾਜ਼ ਬਹੁਤ ਖੂਬਸੂਰਤ ਲੱਗ ਰਿਹਾ ਹੈ। ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ, ਇਨ੍ਹਾਂ ਤਸਵੀਰਾਂ 'ਚ ਸਪਨਾ ਕਾਲੇ ਰੰਗ ਦੀ ਮਾਡਰਨ ਡ੍ਰੈੱਸ' ਚ ਨਜ਼ਰ ਆ ਰਹੀ ਹੈ।