ਸਪਨਾ ਚੌਧਰੀ ਨੂੰ ਦੇਖਣ ਲਈ ਇੱਥੇ ਵੱਡੀ ਗਿਣਤੀ ‘ਚ ਲੋਕ ਪਹੁੰਚੇ, ਜਿਨ੍ਹਾਂ ‘ਚ ਪ੍ਰੋਗ੍ਰਾਮ ‘ਚ ਜੰਮ ਕੇ ਬਵਾਲ ਕੀਤਾ। ਮੁਰਾਦਾਬਾਦ ਰੇਲਵੇ ਸਟੇਡੀਅਮ ‘ਚ ਹੋਏ ਇਸ ਪ੍ਰੋਗ੍ਰਾਮ ‘ਚ ਸਪਨਾ ਦੇ ਫੈਨਸ ਬੇਕਾਬੂ ਹੋ ਗਏ ਤੇ ਉਨ੍ਹਾਂ ‘ਤੇ ਕਾਬੂ ਪਾਉਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ।
ਇਸ ਇਵੈਂਟ ‘ਚ ਸਪਨਾ ਨੇ ਕੁਝ ਦੇਰ ਪ੍ਰਫਾਰਮ ਕੀਤਾ ਤੇ ਉੱਥੋਂ ਚਲੇ ਗਈ। ਇਸ ਸਮਾਗਮ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ‘ਚ ਸਪਨਾ ਦਾ ਡਾਂਸ ਫੈਨਸ ਦਾ ਜਿੱਤ ਲਵੇਗਾ।
ਇਸ ਦੇ ਨਾਲ ਹੀ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਸਪਨਾ ਦੇ ਸ਼ੋਅ ‘ਚ ਹੰਗਾਮਾ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਅਕਸਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਸਪਨਾ ਹਰਿਆਣਾ ਦੀ ਮਸ਼ਹੂਰ ਡਾਂਸਰ ਹੈ ਜੋ ਪਿਛਲੇ ਸਾਲ ਬਿਗ ਬੌਸ ‘ਚ ਨਜ਼ਰ ਆਈ ਸੀ ਤੇ ਇਸ ਸ਼ੋਅ ਤੋਂ ਬਾਅਦ ਸਪਨਾ ਦੀ ਫੈਨ ਫੌਲੋਇੰਗ ਹੋਰ ਵਧ ਗਈ ਹੈ।