ਅਹਿਮਦਾਬਾਦ: ਗੁਜਰਾਤ ਵਿੱਚ ਚੱਕਰਵਾਤੀ ਤੂਫ਼ਾਨ 'ਵਾਯੂ' ਨਾਲ ਦਹਿਸ਼ਤ ਫੈਲ ਗਈ ਹੈ। ਇਸ ਤੂਫ਼ਾਨ ਨਾਲ ਨਜਿੱਠਣ ਲਈ ਗੁਜਰਾਤ ਪ੍ਰਸ਼ਾਸਨ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। 'ਵਾਯੂ' ਦੇ ਕੱਲ੍ਹ ਵੇਰਾਵਲ ਕੋਲ ਤਟ 'ਤੇ ਪਹੁੰਚਣ ਦਾ ਸੰਭਾਵਨਾ ਹੈ। ਮੁੱਖ ਮੰਤਰੀ ਵਿਜੇ ਰੂਪਾਣੀ ਨੇ ਮੰਗਲਵਾਰ ਨੂੰ ਕਿਹਾ ਕਿ ਤਟੀ ਇਲਾਕਿਆਂ ਵਿੱਚ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾਏਗਾ।
ਮੌਸਮ ਬਾਰੇ ਹਾਲੀਆ ਰਿਪੋਰਟ ਮੁਤਾਬਕ ਚੱਕਰਵਾਤ 'ਵਾਯੂ' ਵੇਰਾਵਲ ਤਟ ਦੇ ਕਰੀਬ 650 ਕਿਮੀ ਦੱਖਣ ਵਿੱਚ ਸਥਿਤ ਹੈ ਤੇ ਅਗਲੇ 12 ਘੰਟਿਆਂ ਵਿੱਚ ਇਸ ਦੇ ਤੀਬਰ ਚੱਕਰਵਾਤੀ ਤੂਫ਼ਾਨ ਵਿੱਚ ਬਦਲਣ ਦਾ ਖ਼ਦਸ਼ਾ ਹੈ। ਇਹ ਤੂਫ਼ਾਨ 13 ਜੂਨ ਤਕ ਸੂਬੇ ਦੇ ਤਟ 'ਤੇ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਕਿ ਚੱਕਰਵਾਤ ਫਾਨੀ ਦੌਰਾਨ ਉੜੀਸਾ ਵਿੱਚ ਅਪਣਾਈ ਗਈ ਆਫਤ ਪ੍ਰਬੰਧਣ ਤਕਨੀਕ ਨੂੰ ਸਿੱਖਣ ਤੇ ਉਸ ਨੂੰ ਲਾਗੂ ਕਰਨ ਲਈ ਗੁਜਰਾਤ ਨਾਲ ਸਬੰਧਿਤ ਅਧਿਕਾਰੀ ਉੜੀਸਾ ਸਰਕਾਰ ਦੇ ਸੰਪਰਕ ਵਿੱਚ ਹਨ।
ਹਾਲ ਹੀ ਵਿੱਚ ਚੱਕਰਵਾਤ ਫਾਨੀ ਨਾਲ ਵੱਡਾ ਨੁਕਸਾਨ ਹੋਇਆ ਹੈ। ਸੂਬਾ ਸਰਕਾਰ ਨੇ ਸਾਰੇ ਸਬੰਧਤ ਅਫ਼ਸਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਤੇ ਉਨ੍ਹਾਂ ਨੂੰ ਤੁਰੰਤ ਡਿਊਟੀ 'ਤੇ ਜਾਣ ਦੇ ਹੁਕਮ ਦੇ ਦਿੱਤੇ ਗਏ ਹਨ। ਕੱਲ੍ਹ ਮੰਤਰੀ ਮੰਡਲ ਦੀ ਬੈਠਕ ਦੇ ਬਾਅਦ ਸਾਰੇ ਮੰਤਰੀ ਰਾਹਤ ਤੇ ਬਚਾਅ ਅਭਿਆਨ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰਨਗੇ।
'ਫਾਨੀ' ਮਗਰੋਂ ਹੁਣ 'ਵਾਯੂ' ਚੱਕਰਵਾਤੀ ਤੂਫ਼ਾਨ ਦੀ ਦਹਿਸ਼ਤ, ਹਾਈ ਅਲਰਟ ਜਾਰੀ
ਏਬੀਪੀ ਸਾਂਝਾ
Updated at:
12 Jun 2019 10:15 AM (IST)
ਤੂਫ਼ਾਨ ਨਾਲ ਨਜਿੱਠਣ ਲਈ ਗੁਜਰਾਤ ਪ੍ਰਸ਼ਾਸਨ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। 'ਵਾਯੂ' ਦੇ ਕੱਲ੍ਹ ਵੇਰਾਵਲ ਕੋਲ ਤਟ 'ਤੇ ਪਹੁੰਚਣ ਦਾ ਸੰਭਾਵਨਾ ਹੈ। ਮੁੱਖ ਮੰਤਰੀ ਵਿਜੇ ਰੂਪਾਣੀ ਨੇ ਮੰਗਲਵਾਰ ਨੂੰ ਕਿਹਾ ਕਿ ਤਟੀ ਇਲਾਕਿਆਂ ਵਿੱਚ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾਏਗਾ।
- - - - - - - - - Advertisement - - - - - - - - -