ਮੁੰਬਈ: ਪ੍ਰਸਿੱਧ ਹਰਿਆਣਵੀਂ ਸਿੰਗਰ-ਡਾਂਸਰ ਸਪਨਾ ਚੌਧਰੀ ਅੱਜ ਗਲੋਬਲ ਸਟਾਰ ਬਣ ਗਈ ਹੈ। ਸਪਨਾ ਬਿੱਗ ਬੌਸ ਤੋਂ ਬਾਅਦ ਹਿੰਦੀ ਫ਼ਿਲਮਾਂ ‘ਚ ਐਂਟਰੀ ਕਰ ਚੁੱਕੀ ਹੈ। ਉਸ ਨੇ ਕਈ ਫ਼ਿਲਮਾਂ ‘ਚ ਆਈਟਮ ਨੰਬਰ ਕਰ ਲੋਕਾਂ ਦਾ ਦਿਲ ਲੁੱਟਿਆ ਹੈ।

ਸਪਨਾ ਦੀ ਵਧ ਰਹੀ ਪ੍ਰਸਿੱਧੀ ਕਰਕੇ ਉਸ ਨੂੰ ਦੇਸ਼ ਦੇ ਬਾਹਰ ਵੀ ਸ਼ੋਅ ਕਰਨ ਦਾ ਮੌਕਾ ਮਿਲ ਰਿਹਾ ਹੈ। ਹਾਲ ਹੀ ‘ਚ ਉਸ ਨੂੰ ਭਾਰਤ ਦੇ ਗੁਆਂਢੀ ਦੇਸ਼ ਨੇਪਾਲ ‘ਚ ਸਮਾਗਮ ਲਈ ਬੁਲਾਇਆ ਗਿਆ। ਜਿੱਥੇ ਉਸ ਨੇ ਆਪਣੇ ਡਾਂਸ ਦੇ ਠੁਮਕਿਆਂ ਨਾਲ ਲੋਕਾਂ ਦਾ ਦਿਲ ਜਿੱਤ ਲਿਆ।


ਸਪਨਾ ਚੌਧਰੀ 2018 ‘ਚ ਗੂਗਲ ‘ਤੇ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣੇ ਵਾਲੇ ਸਟਾਰਸ ‘ਚ ਸ਼ਾਮਲ ਸੀ। ਉਹ ਨੇ ਬਿੱਗ ਬੌਸ 11 ‘ਚ ਵੀ ਹਿੱਸਾ ਲਿਆ ਸੀ ਜਿਸ ‘ਚ ਉਸ ਨੇ ਆਪਣੇ ਡਾਂਸ ਦੇ ਖੂਬ ਜਲਵੇ ਬਿਖੇਰੇ ਸੀ। ਜਲਦੀ ਹੀ ਸਪਨਾ ਦੀ ਡੈਬਿਊ ਫ਼ਿਲਮ ਰਿਲੀਜ਼ ਹੋਣ ਵਾਲੀ ਹੈ ਜਿਸ ‘ਚ ਉਸ ਨੇ ਪੁਲਿਸ ਦਾ ਰੋਲ ਕੀਤਾ ਹੈ।