ਸਪਨਾ ਚੌਧਰੀ ਦਾ ਨਵਾਂ ਹਰਿਆਣਵੀਂ ਗਾਣਾ 'ਸੁਲਫੇ ਕਾ ਅੰਤਾ' ਰਿਲੀਜ਼ ਹੋ ਗਿਆ ਹੈ। ਇਹ ਗਾਣਾ ਯੂ-ਟਿਊਬ 'ਤੇ ਛਾਇਆ ਹੋਇਆ ਹੈ। ਗਾਣੇ 'ਚ ਸਪਨਾ ਬੇਹੱਦ ਖੂਬਸੂਰਤ ਲੁੱਕ 'ਚ ਨਜ਼ਰ ਆ ਰਹੀ ਹੈ। ਡਾਂਸਿੰਗ ਕਵੀਨ ਨੇ ਫੈਨਸ ਨੂੰ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਗਾਣੇ ਦੇ ਰਿਲੀਜ਼ ਹੋਣ ਦੀ ਜਾਣਕਾਰੀ ਦਿੱਤੀ।


ਇੰਸਟਾਗ੍ਰਾਮ 'ਤੇ ਗਾਣੇ ਦੀ ਇਕ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਸਪਨਾ ਚੌਧਰੀ ਨੇ ਲਿਖਿਆ,' 'ਜਾਓ ਗਾਣਾ ਜਲਦੀ ਦੇਖੋ ਅਤੇ ਟਿੱਪਣੀ ਕਰਕੇ ਦਸੋ ਕਿਵੇਂ ਲੱਗਿਆ'। ਸਪਨਾ ਦੇ ਫੈਨਸ ਕਮੈਂਟਸ ਕਰਕੇ ਇਸ ਗਾਣੇ ਦੀ ਪ੍ਰਸ਼ੰਸਾ ਕਰ ਰਹੇ ਹਨ। ਗਾਣਾ ਸੋਨੋਟੈਕ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਜਾਰੀ ਕੀਤਾ ਗਿਆ ਹੈ। ਹੁਣ ਤੱਕ ਲੱਖਾਂ ਲੋਕ ਇਸ ਗਾਣੇ ਨੂੰ ਯੂ-ਟਿਊਬ 'ਤੇ ਵੇਖ ਚੁੱਕੇ ਹਨ।



ਰਣਜੀਤ ਬਾਵਾ ਨੇ ਅਜਿਹਾ ਕੀ ਲਿਖਿਆ ਕਿ ਗੁਰਦਾਸ ਮਾਨ ਦੀ ਕਲਾਸ ਲਗਾ ਰਹੇ ਲੋਕ

ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਤਾਜ਼ਾ ਫੋਟੋਸ਼ੂਟ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਹਨ। ਸਪਨਾ ਦੀਆਂ ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰੀਆਂ। ਇਨ੍ਹਾਂ ਫੋਟੋਆਂ 'ਚ ਸਪਨਾ ਬੇਹੱਦ ਗਲੈਮਰਸ ਲੁੱਕ 'ਚ ਨਜ਼ਰ ਆਈ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ