ਮੁੰਬਈ: ਕਾਰਤਿਕ ਆਰੀਆਨ ਅੱਜਕੱਲ੍ਹ ਆਪਣੀ ਫ਼ਿਲਮ ‘ਲੁਕਾ ਛਿੱਪੀ’ ਕਰਕੇ ਕਾਫੀ ਸੁਰਖੀਆਂ ‘ਚ ਹਨ। ਫ਼ਿਲਮ ਅੱਜ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਇਸ ‘ਚ ਕਾਰਤਿਕ ਇੱਕ ਪੱਤਰਕਾਰ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ। ਫ਼ਿਲਮ ਨੂੰ ਫੈਨਸ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਫ਼ਿਲਮ ਨਾਲ ਬੱਜ਼ ਕਰਨ ਮਗਰੋਂ ਹੁਣ ਕਾਰਤਿਕ ਦੇ ਫੈਨਸ ਲਈ ਇੱਕ ਹੋਰ ਖੁਸ਼ਖਬਰੀ ਹੈ।
ਜੀ ਹਾਂ ਕਾਰਤਿਕ ਨਾਲ ਕੌਫ਼ੀ ਡੇਟ ‘ਤੇ ਜਾਣ ਦਾ ਇੰਤਜ਼ਾਰ ਕਰ ਰਹੀ ਐਕਟਰਸ ਜਲਦੀ ਹੀ ਉਸ ਨਾਲ ਸਕਰੀਨ ‘ਤੇ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਖ਼ਬਰਾਂ ਨੇ ਕਿ ਫ਼ਿਲਮ ‘ਲਵ ਆਜ ਕੱਲ੍ਹ’ ਦਾ ਸੀਕੁਅਲ ਹੋ ਸਕਦਾ ਹੈ। ਬੇਸੱਕ ਫ਼ਿਲਮ ਦਾ ਨਾਂ ਅਜੇ ਲੌਕ ਨਹੀਂ ਪਰ ਇਸ ਖ਼ਬਰ ਨਾਲ ਦੋਵਾਂ ਦੇ ਫੈਨਸ ਖੁਸ਼ ਹੋ ਜਾਣਗੇ।
ਪਹਿਲਾਂ ਤਾਂ ਖ਼ਬਰਾਂ ਸੀ ਕਿ ਫ਼ਿਲਮ ‘ਚ ਸਾਰਾ ਆਪਣੇ ਪਾਪਾ ਸੈਫ ਅਲੀ ਖ਼ਾਨ ਨਾਲ ਨਜ਼ਰ ਆ ਸਕਦੀ ਹੈ ਪਰ ਸੈਫ ਨੇ ਇਨ੍ਹਾਂ ਖ਼ਬਰਾਂ ਨੂੰ ਸਿਰ ਤੋਂ ਨਾਕਾਰ ਦਿੱਤਾ। ਇਸ ਤੋਂ ਇਲਾਵਾ ਖ਼ਬਰਾਂ ਨੇ ਕਿ ਫ਼ਿਲਮ ‘ਚ ਕਾਰਤਿਕ ਤੇ ਸਾਰਾ ਅਲੀ ਦੇ ਨਾਲ ਰਣਦੀਪ ਹੁੱਡਾ ਵੀ ਨਜ਼ਰ ਆਉਣਗੇ।