ਰੇਡਮੀ ਨੋਟ ਤੇ ਨੋਟ 7 ਦੀਆਂ ਸ਼ੁਰੂਆਤੀ ਕੀਮਤਾਂ ਦੀ ਗੱਲ ਕਰੀਏ ਤਾਂ 7 ਪ੍ਰੋ ਸ਼ੁਰੂਆਤ ਵਿੱਚ 13,999 ਰੁਪਏ ‘ਚ ਮਿਲੇਗਾ ਜਿਸ ‘ਚ 4ਜੀਬੀ ਰੈਮ ਤੇ 64 ਜੀਬੀ ਇੰਟਰਨਲ ਸਪੇਸ ਹੈ। ਫੋਨ ਦੇ ਦੂਜੇ ਮਾਡਲ ਦੀ ਕੀਮਤ 16,999 ਰੁਪਏ ਰੱਖੀ ਗਈ ਹੈ ਜਿਸ ‘ਚ 6ਜੀਬੀ ਰੈਮ ਤੇ 128ਜੀਬੀ ਇੰਟਰਨਲ ਸਪੇਸ ਹੈ। ਯੂਜ਼ਰਸ ਇਸ ਫੋਨ ਨੂੰ 13 ਮਾਰਚ ਤੋਂ ਖਰੀਦ ਸਕਣਗੇ। ਇਹ ਫੋਨ ਤਿੰਨ ਰੰਗਾਂ ਨੈਪਚਿਊਨ ਬਲੂ, ਨੇਬੁਲਾ ਰੈੱਡ ਤੇ ਸਪੇਸ ਬਲਕ ‘ਚ ਮਿਲਦਾ ਹੈ।
ਸ਼ਿਓਮੀ ਮੁਤਾਬਕ ਇਹ ਫੋਨ ਵਿਕਰੀ ਦੇ ਲਈ Mi.com, ਫਲੀਪਕਾਰਟ ਤੇ ਐਮਆਈ ਹੋਮ ਸਟੋਰ ‘ਤੇ ਉਪਲਬਧ ਹੋਵੇਗਾ। ਕੰਪਨੀ ਦੇ ਨੈੱਟਵਰਕ ਸੇਵਾ ਕੰਪਨੀ ਏਅਰਟੈੱਲ ਨਾਲ ਵੀ ਸਮਝੌਤਾ ਕੀਤਾ ਹੈ। ਇਸ ਤਹਿਤ ਗਾਹਕਾਂ ਨੂੰ 1120ਜੀਬੀ ਤਕ 4ਜੀਬੀ ਡੇਟਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਰੇਡਮੀ ਨੋਟ 7 ਦ ਸੇਲ 6 ਮਾਰਚ ਤੋਂ ਸ਼ੁਰੂ ਹੋ ਜਾਵੇਗੀ। ਇਸ ਦੀ ਕੀਮਤ 9,999 ਰੁਪਏ ਤੈਅ ਕੀਤੀ ਗਈ ਹੈ।
ਇਸ ਫੋਨ ਦਾ ਡਿਊਲ ਕੈਮਰਾ ਸੇਟਅੱਪ 48 ਮੈਗਾਪਿਕਸਲ ਦਾ ਹੈ ਜਿਸ ‘ਚ ਦੋ ਸੈਂਸਰ ਲੱਗੇ ਹਨ। ਫੋਨ ‘ਚ ਰਿਅਰ ਕੈਮਰਾ ਹੈ ਜਿਸ ਦੀ ਮਦਦ ਨਾਲ 4K ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਹੈ। ਉਧਰ ਫਰੰਟ ਕੈਮਰਾ ਵੀ 13 ਮੈਗਾਪਿਕਸਲ ਦਾ ਹੈ। ਬੈਟਰੀ ਦੀ ਗੱਲ ਕਰੀਏ ਤਾਂ ਇਸ ‘ਚ 4000ਐਮਏਐਚ ਦੀ ਬੈਟਰੀ ਹੈ।