ਚੰਡੀਗੜ੍ਹ: ਸੈਮਸੰਗ ਨੇ 20 ਫਰਵਰੀ ਨੂੰ ਸੈਨ ਫਰਾਂਸਿਸਕੋ ਦੇ ਈਵੈਂਟ ’ਚ ਗੈਲੇਕਸੀ S10 ਸੀਰੀਜ਼ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਆਪਣੇ ਫੋਲਡੇਬਲ ਸਮਾਰਟਫੋਨ ਨਾਲ ਗੈਲੇਕਸੀ S10e, S10 ਤੇ S10+ ਲਾਂਚ ਕੀਤੇ ਹਨ। ਪ੍ਰੀ ਬੁਕਿੰਗ ਲੀ ਇਸ ਨੂੰ ਫਲਿੱਪਕਾਰਟ, ਅਮੇਜ਼ਨ ਤੇ ਹੋਰ ਚੋਣਵੇਂ ਰਿਟੇਲ ਆਊਟਲੈੱਟਸ ਤੋਂ ਖਰੀਦਿਆ ਜਾ ਸਕਦਾ ਹੈ। ਭਾਰਤ ਵਿੱਚ ਤਿੰਨਾਂ ਫੋਨ ਦੀ ਸੇਲ ਦੀ ਸ਼ੁਰੂਆਤ 8 ਮਾਰਚ ਤੋਂ ਹੋਏਗੀ।


ਏਅਰਟੈਲ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਇਹ S10 ਤੇ S10+ ਫੋਨ ਨੂੰ ਏਅਰਟੈਲ ਸਟੋਰਾਂ ਤੋਂ ਵੀ ਖਰੀਦਿਆ ਜਾ ਸਕਦਾ ਹੈ। ਯੂਜ਼ਰ ਨੂੰ ਇਸ ਲਈ ਬੱਸ 9,009 ਰੁਪਏ ਤੇ 15,799 ਰੁਪਏ ਦੀ ਡਾਊਨਪੇਮੈਂਟ ਕਰਨੀ ਪਏਗੀ ਟੈਲੀਕਾਮ ਕੰਪਨੀ ਮੁਤਾਬਕ ਯੂਜ਼ਰਸ ਨੂੰ ਆਸਾਨ ਕਿਸ਼ਤਾਂ ’ਤੇ ਬਿਲਟ ਇਨ ਪੋਸਟਪੇਡ ਪਲਾਨਜ਼ ਦੀ ਸੁਵਿਧਾ ਮਿਲੇਗੀ। ਇਸ ਦੌਰਾਨ ਗਾਹਕ ਲੇਟੈਸਟ ਸੈਮਸੰਗ ਦਾ ਫੋਨ ਖਰੀਦ ਕੇ ਅਨਲਿਮਟਿਡ ਡੇਟਾ ਤੇ ਵਾਇਸ ਕਾਲਾਂ ਦਾ ਫਾਇਦਾ ਚੁੱਕ ਸਕਦੇ ਹਨ।

Samsung Galaxy S10 ਨੂੰ ਦੋ ਵਰਸ਼ਨਾਂ ਵਿੱਚ ਲਾਂਚ ਕੀਤਾ ਗਿਆ ਹੈ। ਬੇਸ ਮਾਡਲ ਯਾਨੀ 128 GB ਦੀ ਸਟੋਰੇਜ ਦੀ ਕੀਮਤ 66,900 ਰੁਪਏ ਜਦਕਿ 512GB ਵਾਲੇ ਟੌਪ ਵਰਸ਼ਨ ਦੀ ਕੀਮਤ 84,900 ਰੁਪਏ ਹੈ। ਪ੍ਰੀਮੀਅਮ ਗੈਲੇਕਸੀ S10+ ਨੂੰ ਤਿੰਨ ਵਰਸ਼ਨਾਂ ਵਿੱਚ ਲਾਂਚ ਕੀਤਾ ਗਿਆ ਹੈ। 128 GB ਵਾਲੇ ਬੇਸ ਮਾਡਲ ਦੀ ਕੀਮਤ 73,900 ਰੁਪਏ, 512 GB ਵਾਲੇ ਵਰਸ਼ਨ ਦੀ ਕੀਮਤ 91,900 ਰੁਪਏ ਤੇ 1000 GB ਵਾਲੇ ਵਰਸ਼ਨ ਦੀ ਕੀਮਤ 117,900 ਰੁਪਏ ਹੈ।