ਚੰਡੀਗੜ੍ਹ: ਫਿਨਲੈਂਡ ਦੀ ਮੋਬਾਈਲ ਕੰਪਨੀ HMD ਗਲੋਬਲ ਨੇ ਮੋਬਾਈਲ ਵਰਲਡ ਕਾਂਗਰਸ ਵਿੱਚ ਨੋਕੀਆ 9 ਪਿਓਰਵਿਊ ਨਾਂ ਵਾਲਾ ਆਪਣਾ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ। ਇਸ ਫੋਨ ਦੇ ਰੀਅਰ ਵਿੱਚ 5 ਕੈਮਰਾ ਲੈਂਜ਼ ਦਿੱਤੇ ਗਏ ਹਨ। ਰੀਅਰ ਵਿੱਚ 5 ਕੈਮਰਿਆਂ ਵਾਲਾ ਇਹ ਦੁਨੀਆ ਦਾ ਪਹਿਲਾ ਫੋਨ ਹੈ।
ਇਸ ਦੇ ਨਾਲ ਹੀ ਕੰਪਨੀ ਨੇ ਐਂਟਰੀ ਲੈਵਲ ਦਾ ਇੱਕ ਤੇ ਮਿੱਡ ਲੈਵਲ ਦੇ ਦੋ ਹੋਰ ਸਮਾਰਟਫੋਨ ਵੀ ਲਾਂਚ ਕੀਤੇ ਹਨ। ਇਹ ਸਾਰੇ ਸਮਾਰਟਫੋਨ ਗੂਗਲ ਦੇ ਐਂਡਰੌਇਡ ਵਨ ਪ੍ਰੋਗਰਾਮ ਦਾ ਹਿੱਸਾ ਹਨ। ਇਸ ਕਰਕੇ ਇਨ੍ਹਾਂ ਨੂੰ ਦੋ ਸਾਲਾਂ ਤਕ ਐਂਡਰੌਇਡ ਓਐਸ ਦੀਆਂ ਅਪਡੇਟਸ ਮਿਲਦੀਆਂ ਰਹਿਣਗੀਆਂ। ਫੋਨ ਦੀ ਸ਼ੁਰੂਆਤੀ ਕੀਮਤ 699 ਡਾਲਰ, ਯਾਨੀ ਕਰੀਬ 50 ਹਜ਼ਾਰ ਰੁਪਏ ਹੋਏਗੀ।
ਨੋਕੀਆ ਪਿਓਰਵਿਊ ਦੇ ਕੈਮਰੇ ਵਿੱਚ ਪੰਜ ਲੈਂਜ਼ ਜੇਈਸ ਕੰਪਨੀ ਦੇ ਹੋਣਗੇ। ਰੀਅਰ ਵਿੱਚ 12 ਮੈਗਾਪਿਕਸਲ ਵਾਲੇ 2 ਕਲਰ ਸੈਂਸਰ ਵੀ ਹੋਣਗੇ। ਇਸ ਦੇ ਇਲਾਵਾ 12 ਮੈਗਾਪਿਕਸਲ ਵਾਲੇ 3 ਮੋਨੋਕ੍ਰੋਮ ਸੈਂਸਰ ਵੀ ਹੋਣਗੇ। ਸਾਰੇ ਲੈਂਜ਼ ਦਾ f/1.8 ਅਪਰਚਰ ਹੋਏਗਾ।
ਇਸ ਦੇ ਇਲਾਵਾ ਕੈਮਰਾ ਲੈਂਜ਼ ਨਾਲ ਰੀਅਰ ਪੈਨਲ ਵਿੱਚ ਇੱਕ ਫਲੈਸ਼ ਲਾਈਟ ਹੋਏਗੀ ਤੇ ਡੈਪਥ ਮੈਪਿੰਗ ਲਈ ਟਾਈਮ ਆਫ ਫਲਾਈਟ ਸੈਂਸਰ ਵੀ ਹੋਏਗਾ। ਇਨ੍ਹਾਂ ਦੀ ਮਦਦ ਨਾਲ 60-240 ਮੈਗਾਪਿਕਸਲ ਕਪੈਸਿਟੀ ਵਾਲੀ ਫੋਟੋ ਖਿੱਚ ਕੇ ਉਨ੍ਹਾਂ ਨੂੰ 12 MP ਕਪੈਸਿਟੀ ਵਾਲੀ ਫੋਟੋ ਵਿੱਚ ਬਦਲਿਆ ਜਾ ਸਕਦਾ ਹੈ। ਫੋਨ ਵਿੱਚ 20 MP ਵਾਲਾ ਸੈਲਫੀ ਕੈਮਰਾ ਵੀ ਦਿੱਤਾ ਗਿਆ ਹੈ।
ਕੰਪਨੀ ਦਾਅਵਾ ਕਰ ਰਹੀ ਹੈ ਕਿ ਇਸ ਫੋਨ ਨਾਲ ਹੋਰ ਸਮਾਰਟਫੋਨਾਂ ਦੇ ਮੁਕਾਬਲੇ ਜ਼ਿਆਦਾ ਬਿਹਤਰ HDR ਫੋਟੋਆਂ ਲਈਆਂ ਜਾ ਸਕਦੀਆਂ ਹਨ। ਇੱਥੋਂ ਤਕ ਕਿ ਬੋਕੇਹ ਮੋਡ ਵਿੱਚ ਇੱਕੋ ਵੇਲੇ ਕਈ ਪੁਆਇੰਟਸ ’ਤੇ ਫੋਕਸ ਕੀਤਾ ਜਾ ਸਕੇਗਾ। ਇਸ ਵਿੱਚ ਵਾਇਰਲੈਸ ਚਾਰਜਿੰਗ ਫੀਚਰ ਮਿਲੇਗੀ।
ਫੋਨ ਸਨੈਪਡ੍ਰੈਗਨ 845 ਪ੍ਰੋਸੈਸਰ ’ਤੇ ਚੱਲੇਗਾ। ਇਸ ਦੇ ਇਲਾਵਾ ਫੋਨ ਵਿੱਚ ਇੱਕ ਡੈਡੀਕੇਟਿਡ ਲਾਈਟ ਕੈਮਰਾ ਲਕਸ ਕੈਪਿਸਟਰ ਪ੍ਰੋਸੈਸਰ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 5.99 ਇੰਚ ਦੀ POLED ਡਿਸਪਲੇਅ ਮਿਲੇਗੀ।