ਚੰਡੀਗੜ੍ਹ: ਵ੍ਹੱਟਸਐਪ ’ਤੇ ਤੁਹਾਨੂੰ ਕੋਈ ਮੰਦੇ ਸ਼ਬਦ ਬੋਲਦਾ ਜਾਂ ਗਾਲ਼ਾਂ ਕੱਢਦਾ ਹੈ ਤਾਂ ਹੁਣ ਡਿਪਾਰਟਮੈਂਟ ਆਫ ਟੈਲੀਕਾਮ ਜਾਂ DoT ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਯੂਜ਼ਰ ਨੂੰ ਬੱਸ ਸਬੰਧਤ ਵਿਅਕਤੀ ਦੀ ਚੈਟ ਦਾ ਸਕ੍ਰੀਨ ਸ਼ੌਟ ਆਪਣੇ ਕੋਲ ਰੱਖਣਾ ਪਏਗਾ। ਇਸ ਦੇ ਬਾਅਦ ਸਕ੍ਰੀਨ ਸ਼ੌਟ ਤੇ ਮੋਬਾਈਲ ਨੰਬਰ ਨੂੰ ccaddn-dot@nic.in ’ਤੇ ਈਮੇਲ ਕੀਤਾ ਜਾ ਸਕਦਾ ਹੈ।
DoT ਕੰਟਰੋਲਰ ਕਮਿਊਨੀਕੇਸ਼ਨ ਦੇ ਆਸ਼ੀਸ਼ ਜੋਸ਼ੀ ਨੇ ਕਿਹਾ ਕਿ ਜੇ ਕਿਸੇ ਨੂੰ ਵੀ ਗਾਲ਼, ਮਾੜੇ ਜਾਂ ਧਮਕੀ ਵਾਲੇ ਮੈਸੇਜ ਆਉਂਦੇ ਹਨ ਤਾਂ ਉਸ ਦਾ ਸਕ੍ਰੀਨ ਸ਼ੌਟ ਲੈ ਕੇ ਉਸ ਨੂੰ ਆਪਣੇ ਮੋਬਾਈਲ ਨੰਬਰ ਨਾਲ ccaddn-dot@nic.in ਈਮੇਲ ਆਈਡੀ ’ਤੇ ਭੇਜਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਬੰਧਤ ਵਿਅਕਤੀ ਖਿਲਾਫ ਉਨ੍ਹਾਂ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਏਗੀ ਅਤੇ ਅੱਗੇ ਦਾ ਮਾਮਲਾ ਪੁਲਿਸ ਨੂੰ ਸੌਪਿਆ ਜਾਏਗਾ। ਦੱਸ ਦੇਈਏ ਕਿ ਇਹ ਕਦਮ ਉਦੋਂ ਚੁੱਕੇ ਗਏ ਹਨ ਜਦੋਂ ਕਈ ਪੱਤਰਕਾਰਾਂ ਨੂੰ ਗਾਲ਼ਾਂ ਵਾਲੇ ਮੈਸੇਜ ਭੇਜੇ ਜਾ ਰਹੇ ਹਨ। ਇਸ ਨਿਰਦੇਸ਼ ਨੂੰ ਸਾਰੇ ਟੈਲੀਕਾਮ ਸਰਵਿਸ ਪ੍ਰੋਵਾਈਡਰਾਂ ਨੂੰ ਫਾਰਵਰਡ ਕਰ ਦਿੱਤਾ ਗਿਆ ਹੈ ਜਿਸ ਦੇ ਬਾਅਦ ਅਜਿਹੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।