ਚੰਡੀਗੜ੍ਹ: ਦੁਨੀਆ ਦੀਆਂ ਸਭ ਤੋਂ ਇਨੋਵੇਟਿਵ ਕੰਪਨੀਆਂ ਦੀ ਲਿਸਟ ਵਿੱਚ ਐਪਲ ਨੂੰ 17ਵਾਂ ਸਥਾਨ ਮਿਲਿਆ ਹੈ। ਪਿਛਲੇ ਸਾਲ ਇਸ ਮਾਮਲੇ ਵਿੱਚ ਕੰਪਨੀ ਪਹਿਲੇ ਸਥਾਨ ’ਤੇ ਰਹੀ ਸੀ। ਅਮਰੀਕਾ ਦੀ ਫਾਸਟ ਕੰਪਨੀ ਨੇ 2019 ਦੀਆਂ ਦੁਨੀਆ ਦੀਆਂ 50 ਸਭ ਤੋਂ ਵੱਧ ਇਨੋਵੇਟਿਵ ਕੰਪਨੀਆਂ ਦੀ ਲਿਸਟ ਜਾਰੀ ਕੀਤੀ ਹੈ। ਇਨ੍ਹਾਂ ਵਿੱਚ ਸ਼ਾਮਲ ਮਿਊਜ਼ਿਕ ਕੰਪਨੀ ਜੀਓਸਾਵਨ ਇਕਲੌਤੀ ਭਾਰਤੀ ਕੰਪਨੀ ਹੈ। ਇਸ ਨੂੰ 28ਵਾਂ ਰੈਂਕ ਮਿਲਿਆ ਹੈ।


ਪਿਛਲੇ ਸਾਲ ਈਅਰਪੌਡਸ, ਔਗਮੈਂਟਿਡ ਰੀਐਲਟੀ (ਏਆਰ) ਤੇ ਆਈਫੋਨ X ਵਿੱਚ ਕੀਤੀ ਗਈ ਇਨੋਵੇਸ਼ਨ ਦੀ ਬਦੌਲਤ ਕੰਪਨੀ ਪਹਿਲੇ ਨੰਬਰ ’ਤੇ ਸੀ। ਇਸ ਸਾਲ ਕੰਪਨੀ ਦਾ ਸਭ ਤੋਂ ਇਨੋਵੇਟਿਵ ਕੰਮ ਇਸ ਦੀ A12 ਬਾਇਓਨਿਕ ਚਿਪ ਹੈ ਜੇ ਮੋਬਾਈਲ ਇੰਡਸਟਰੀ ਵਿੱਚ 7 ਨੈਨੋਮੀਟਰ ਵਾਲੀ ਪਹਿਲੀ ਚਿਪ ਹੈ।

ਇਸ ਚਿਪ ਵਿੱਚ 6 ਕੋਰ ਸੀਪੀਯੂ, 4 ਕੋਰ ਜੀਪੀਯੂ ਦੇ ਨਾਲ-ਨਾਲ 8 ਕੋਰ ਅਪਗ੍ਰੇਡਿਡ ਨਿਊਟ੍ਰਲ ਇੰਜਣ ਤੇ 6.9 ਅਰਬ ਟਰ੍ਰਾਂਜਿਸਟਰਸ ਦਾ ਇਸਤੇਮਾਲ ਹੋਇਆ ਹੈ। ਇਸ ਦੀ ਵਜ੍ਹਾ ਕਰਕੇ ਮੋਬਾਈਲ ਦੀ ਪਰਫਾਰਮੈਂਸ ਵਿੱਚ ਕਾਫੀ ਸੁਧਾਰ ਆਇਆ ਹੈ।

ਇਨੋਵੇਟਿਵ ਕੰਪਨੀਆਂ ਦੀ ਲਿਸਟ ਵਿੱਚ ਆਨ ਡਿਮਾਂਡ ਸਰਵਿਸ ਉਪਲੱਬਧ ਕਰਵਾਉਣ ਵਾਲੀ ਚੀਨੀ ਕੰਪਨੀ ਮਿਟਾਨ ਡਾਈਪਿੰਗ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ਸਿੰਗਾਪੁਰ ਸਥਿਤ ਰਾਈਡ ਹੀਲਿੰਗ ਕੰਪਨੀ ਦੂਜੇ ਨੰਬਰ ’ਤੇ ਕਾਬਜ਼ ਹੈ।