ਮੁੰਬਈ: ਸੈਫ ਅਲੀ ਖ਼ਾਨ ਦੀ ਲਾਡਲੀ ਧੀ ਸਾਰਾ ਅਲੀ ਖ਼ਾਨ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜੋ ਉਸ ਦੀ ਦੂਜੀ ਫ਼ਿਲਮ ‘ਸਿੰਬਾ’ ਦੇ ਸੈੱਟ ਦੀ ਹੈ। ਤਸਵੀਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਸਾਰਾ ਜ਼ਬਰਦਸਤ ਐਕਸ਼ਨ ਕਰਨ ਦੇ ਮੂਡ ‘ਚ ਹੈ। ਨਾਲ ਹੀ ਸੋਸ਼ਲ ਮੀਡੀਆ ‘ਤੇ ਆਈ ਫੋਟੋ ਬਲੈਕ ਐਂਡ ਵਾਈਟ ‘ਚ ਹੈ।

ਇਸ ਫੋਟੋ ‘ਚ ਸਾਰਾ ਟਸ਼ਨ ‘ਚ ਚਲਦੀ ਨਜ਼ਰ ਆ ਰਹੀ ਹੈ। ਉਸ ਦੇ ਸਾਹਮਣੇ ਇੱਕ ਸਖ਼ਸ਼ ਬਾਈਕ ‘ਤੇ ਨਜ਼ਰ ਆ ਰਿਹਾ ਹੈ। ਫੋਟੋ ਨੂੰ ਦੇਖ ਕੇ ਸਾਫ ਹੋ ਗਿਆ ਹੈ ਕਿ ਸਾਰਾ ਰੋਹਿਤ ਦੀ ਫ਼ਿਲਮ ‘ਚ ਰਣਵੀਰ ਸਿੰਘ ਨਾਲ ਰੋਮਾਂਸ ਤਾਂ ਕਰੇਗੀ ਨਾਲ ਹੀ ਸਾਰਾ ਫ਼ਿਲਮ ‘ਚ ਐਕਸ਼ਨ ਕਰਦੀ ਵੀ ਨਜ਼ਰ ਆਵੇਗੀ। ਇਸ ਤਸਵੀਰ ਨੂੰ ਖੂਦ ਸਾਰਾ ਅਲੀ ਖ਼ਾਨ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ।


ਸਾਰਾ ਨੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵੀ ਦਿੱਤਾ ਹੈ, ‘ਰੋਹਿਤ ਕੀ ਹੀਰੋਇਨ’। ਸਾਰਾ ਅਜੇ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। ਪਰ ਉਸ ਦੀ ਫ਼ਿਲਮ ‘ਕੇਦਾਰਨਾਥ’ ਦੀ ਸ਼ੂਟਿੰਗ ਰਿਲੀਜ਼ ਹੋ ਚੁੱਕੀ ਹੈ ਜਿਸ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਿਆ ਹੈ। ਸਾਰਾ ਦੀ ‘ਕੇਦਾਰਨਾਥ’ ਇਸੇ ਸਾਲ ਦਸੰਬਰ ‘ਚ ਰਿਲੀਜ਼ ਹੋਣੀ ਹੈ।