ਚੰਡੀਗੜ੍ਹ: 2021 ਪੰਜਾਬੀ ਫ਼ਿਲਮਾਂ ਲਈ ਚੰਗਾ ਦਿੱਖ ਰਿਹਾ ਹੈ। ਬਹੁਤ ਸਾਰੇ ਪ੍ਰੋਜੈਕਟ ਐਲਾਨੇ ਜਾ ਰਹੇ ਹਨ ਤੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਕੁਲਵਿੰਦਰ ਸਿੰਘ ਸਿੱਧੂ ਤੇ ਸਾਰਾ ਗੁਰਪਾਲ ਦੀ ਅਦਾਕਾਰੀ ਵਾਲੀ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਹੈ।
“ਗੁਰਮੁੱਖ-ਦ ਵਿਟਨੈੱਸ” 27 ਅਗਸਤ, 2021 ਨੂੰ ਦੁਨੀਆ ਭਰ ਦੀਆਂ ਸਕ੍ਰੀਨਾਂ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਪੇਸ਼ਕਾਰੀ ਰਾਣਾ ਆਹਲੂਵਾਲੀਆ ਦੁਆਰਾ ਕੀਤੀ ਗਈ ਹੈ ਤੇ ਪਾਲੀ ਭੁਪਿੰਦਰ ਸਿੰਘ ਨੇ ਖੁਦ ਫਿਲਮ ਦਾ ਸਕ੍ਰਿਪਟ ਤੇ ਨਿਰਦੇਸ਼ਨ ਕੀਤਾ ਹੈ।
ਫਿਲਮ ਦੇ ਪਹਿਲੇ ਪੋਸਟਰ ਨੂੰ ਮੁੱਖ ਅਦਾਕਾਰ ਕੁਲਵਿੰਦਰ ਸਿੱਧੂ ਨੇ ਮੰਗਲਵਾਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ। ਪੋਸਟਰ ਵਿੱਚ ਇੱਕ ਹੱਥ ਦੀ ਮੁੱਠੀ ਹੈ ਤੇ ਹੇਠ ਵਿੱਚ ਕੜਾ ਪਾਇਆ ਹੈ
2020 ਨੇ ਲੋਕਾਂ ਨੂੰ ਬਹੁਤ ਬੇਚੈਨ ਕਰ ਦਿੱਤਾ ਹੈ ਤੇ ਇਸ ਲਈ 2021 ਫ਼ਿਲਮਾਂ ਦਾ ਇੰਤਜ਼ਾਰ ਵੀ ਹੋ ਰਿਹਾ ਹੈ। ਬੱਸ ਹੁਣ ਫ਼ਿਲਮਾਂ ਸਿਨੇਮਾ ਵਿੱਚ ਕਿੰਨੀ ਕੁ ਕਮਾਈ ਕਰ ਪਾਉਂਦੀਆਂ ਹਨ, ਇਹ ਵੇਖਣਾ ਹੋਏਗਾ।