ਬੰਗਲੁਰੂ: ਇੱਕ ਸੈਕਸ ਟੇਪ ਨੇ ਬੰਗਲੂਰੂ ਦੀ ਸਿਆਸਤ ਵਿੱਚ ਬਵਾਲ ਮਚਾਇਆ ਹੋਇਆ ਹੈ। ਮੰਗਲਵਾਰ ਨੂੰ ਸੋਸ਼ਲ ਵਰਕਰ ਦੀਨੇਸ਼ ਕੱਲਾਹਲੀ ਨੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਤੇ ਬੀਜੇਪੀ ਨੇਤਾ ਰਾਮੇਸ਼ ਜਰਕੀਹੋਲੀ ਦੇ ਸਕੈਸ ਟੇਪ ਵਾਲੇ ਕੇਸ ਦੀ ਵਿਸਥਾਰਤ ਜਾਂਚ ਦੀ ਮੰਗ ਕੀਤੀ। ਰਾਮੇਸ਼ ਜਰਕੀਹੋਲੀ ਸੂਬਾ ਸਰਕਾਰ ਵਿੱਚ ਜਲ ਸਰੋਤ ਮੰਤਰੀ ਵੀ ਹੈ।

ਦਿਨੇਸ਼ ਕੱਲਾਹਲੀ ਨੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਜਲ ਮੰਤਰੀ ਨੇ 25 ਸਾਲਾ ਔਰਤ ਨੂੰ ਕੇਪੀਟੀਸੀਐਲ ਵਿੱਚ ਨੌਕਰੀ ਦੇ ਬਹਾਨੇ ਕਈ ਵਾਰ ਜਨਸੀ ਸੋਸ਼ਣ ਕੀਤਾ, ਪਰ ਬਾਅਦ ਵਿੱਚ ਮੰਤਰੀ ਆਪਣੇ ਬਿਆਨ ਤੋਂ ਮੁੱਕਰ ਗਿਆ। ਸ਼ਿਕਾਇਤਕਰਤਾ ਨੇ ਕਿਹਾ ਕਿ ਜਦੋਂ ਮੰਤਰੀ ਨੂੰ ਪਤਾ ਲੱਗਾ ਕਿ ਲੜਕੀ ਨੇ ਮੰਤਰੀ ਦੀ ਕਰਤੂਤ ਦੀ ਵੀਡੀਓ ਬਣਾ ਲਈ ਹੈ ਤਾਂ ਮੰਤਰੀ ਨੇ ਲੜਕੀ ਨੂੰ ਧਮਕਾਇਆ। ਹਾਲਾਂਕਿ ਵੀਡੀਓ ਵਾਇਰਲ ਹੋਣ ਮਗਰੋਂ ਇਹ ਕਿਹਾ ਗਿਆ ਕਿ ਮਾਮਲਾ ਇੱਕ ਮਹੀਨਾ ਪੁਰਾਣਾ ਹੈ।

ਪੀੜਤ ਪਰਿਵਾਰ ਨੇ ਸ਼ਮਾਜ ਸੇਵੀ ਦੀ ਮਦਦ ਨਾਲ ਪੁਲਿਸ ਤੋਂ ਲੜਕੀ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹ ਕਿਉਬਨ ਪਾਰਕ ਪੁਲਿਸ ਸਟੇਸ਼ਨ ਦੇ ਦਾਅਰੇ ਵਿੱਚ ਆਉਣ ਵਾਲੇ ਇੱਕ ਹੋਟਲ ਦਾ ਮਾਮਲਾ ਹੈ। ਇਸ ਤੋਂ ਬਾਅਦ ਪੁਲਿਸ ਕਿਉਬਨ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਪਹਿਲਾਂ ਪੁਲਿਸ ਆਪਣੇ ਪੱਧਰ ਤੇ ਜਾਂਚ ਕਰੇਗੀ ਫਿਰ ਐਫਆਈਆਰ ਲਿਖੇਗੀ।

ਉਧਰ ਕੈਬਨਿਟ ਮੰਤਰੀ ਦਾ ਵੀਡੀਓ ਵਾਇਰਲ ਹੋਣ ਮਗਰੋਂ ਬੀਜੇਪੀ ਨੇਤਾ ਦੇ ਖਿਲਾਫ਼ ਕਰਨਾਟਕ ਕਾਂਗਰਸ ਦੇ ਵਰਕਰਾਂ ਨੇ ਬੰਗਲੁਰੂ ਵਿੱਚ ਪ੍ਰਦਰਸ਼ਨ ਕੀਤਾ ਤੇ ਕਥਿਤ ਸੈਕਸ ਟੇਪ ਕੇਸ ਵਿੱਚ ਜਾਂਚ ਦੀ ਮੰਗ ਕੀਤੀ।