Delhi MCD Election 2021 Results: ਦਿੱਲੀ ਨਗਰ ਨਿਗਮ ਦੀਆਂ 5 ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। ਇਸ ਵਕਤ ਆਮ ਆਦਮੀ ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ ਆਪਣੀਆਂ ਪੁਰਾਣੀਆਂ ਸੀਟਾਂ ਤੇ ਕਬਜ਼ਾ ਬਰਕਰਾਰ ਰੱਖਣਾ ਹੈ। ਨਿਗਮ ਦੀਆਂ ਜ਼ਿਮਨੀ ਚੋਣਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਪਹਿਲੇ ਅੱਧੇ ਘੰਟੇ 'ਚ ਗਿਣੀਆਂ ਵੋਟਾਂ ਦੀ ਗਿਣਤੀ 'ਚ ਆਮ ਆਦਮੀ ਪਾਰਟੀ ਤ੍ਰਿਲੋਕਪੁਰੀ ਸ਼ਾਲੀਮਾਰ ਬਾਗ ਤੇ ਰੋਹਿਨੀ ਯਾਨੀ ਤਿੰਨ ਸੀਟਾਂ ਤੋਂ ਅੱਗੇ ਹੈ।
ਇਸ ਵਕਤ ਭਾਜਪਾ ਦਾ ਐਮਸੀਡੀ ਉੱਤੇ ਦਬਦਬਾ ਹੈ, ਪਰ ਨਤੀਜੇ ਆਉਣ ਵਾਲੀਆਂ ਚਾਰ ਸੀਟਾਂ ਤੇ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਂਸਲਰ ਰਹਿ ਚੁੱਕੇ ਹਨ। ਚੌਹਾਨ ਬਾਂਗਰ, ਤ੍ਰਿਲੋਕਪੁਰੀ ਤੇ ਕਲਿਆਣਪੁਰੀ ਸੀਟਾਂ ਵਿਧਾਨ ਸਭਾ ਚੋਣਾਂ 2020 ਤੋਂ ਬਾਅਦ ਖਾਲੀ ਸੀ।
ਅੱਜ ਪੰਜ ਵਾਰਡਾਂ ਦੇ 26 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਏਗਾ। ਆਮ ਆਦਮੀ ਪਾਰਟੀ ਤੋਂ ਲੈ ਕੇ ਬੀਜੇਪੀ ਤੇ ਕਾਂਗਰਸ ਨੇ ਇਨ੍ਹਾਂ ਚੋਣਾਂ ਵਿੱਚ ਪੂਰੀ ਤਾਕਤ ਲਾਈ ਹੋਈ ਹੈ।