ਨਵੀਂ ਦਿੱਲੀ: ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਤੋਂ ਬਾਅਦ ਅੱਜ ਚੌਥੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਆਈ।ਬੀਤੇ ਸ਼ਨੀਵਾਰ ਨੂੰ ਡੀਜ਼ਲ ਦੀਆਂ ਕੀਮਤਾਂ  ਵਿੱਚ 15 ਤੋਂ 16 ਪੈਸਾ ਦਾ ਵਾਧਾ ਕੀਤਾ ਗਿਆ ਸੀ।ਪੈਟਰੋਲ ਦੀਆਂ ਕੀਮਤਾਂ ਵਿੱਚ ਇਹ ਵਾਧਾ 24 ਤੋਂ 25 ਪੈਸੇ ਦਾ ਸੀ।ਦਿੱਲੀ ਵਿੱਚ ਇਸ ਵੇਲੇ ਪੈਟਰੋਲ ਦੀ ਕੀਮਤ 91.17 ਰੁਪਏ ਹਨ ਜਦਕਿ ਡੀਜ਼ਲ ਦੀ ਕੀਮਤ 81.47 ਰੁਪਏ ਪ੍ਰਤੀ ਲੀਟਰ ਹੈ।


ਪੰਜਾਬ ਵਿੱਚ ਅੱਜ ਪੈਟਰੋਲ ਦੀ ਕੀਮਤ 90.21 ਰੁਪਏ ਪ੍ਰਤੀ ਲੀਟਰ ਜਦਕਿ ਡੀਜ਼ਲ ਦੀ ਕੀਮਤ  82.43 ਰੁਪਏ ਪ੍ਰਤੀ ਲੀਟਰ ਦੇ ਕਰੀਬ ਹੈ।ਇਹ ਕੀਮਤਾਂ ਵੱਖ-ਵੱਖ ਸ਼ਹਿਰਾਂ ਦੇ ਹਿਸਾਬ ਨਾਲ ਅਲਗ ਹੋ ਸਕਦੀਆਂ ਹਨ। 


ਦੱਸ ਦੇਈਏ ਕਿ ਨਵੇਂ ਰੇਟ ਸਵੇਰੇ 6 ਵਜੇ ਤੋਂ ਲਾਗੂ ਹੁੰਦੇ ਹਨ।ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ। ਇਨ੍ਹਾਂ ਮਾਪਦੰਡਾਂ ਦੇ ਅਧਾਰ 'ਤੇ ਤੇਲ ਕੰਪਨੀਆਂ ਰੋਜ਼ਾਨਾ ਪੈਟਰੋਲ ਅਤੇ ਡੀਜ਼ਲ ਦੇ ਰੇਟ ਤੈਅ ਕਰਦੀਆਂ ਹਨ।