Sargun Mehta Ravie Dubey: ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਫਿਲਮੀ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਫਿਲਮ ਦਿੱਤੀ ਹੈ। ਇੰਨੀਂ ਦਿਨੀਂ ਅਦਾਕਾਰਾ ਆਪਣੀ ਆਉਣ ਵਾਲੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਨੂੰ ਲੈਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਅਦਾਕਾਰਾ ਨੇ ਬਾਲੀਵੁੱਡ ਹੰਗਾਮਾ ਨੂੰ ਇੱਕ ਇੰਟਰਵਿਊ ਦਿੱਤੀ ਸੀ, ਜਿਸ ਵਿੱਚ ਉਸ ਨੇ ਦੱਸਿਆ ਸੀ ਕਿ ਪਤੀ ਰਵੀ ਦੂਬੇ ਨੇ ਉਸ ਦੇ ਨਾਲ 'ਜੱਟ ਨੂੰ ਚੁੜੈਲ ਟੱਕਰੀ' ਦੇ ਟਾਈਟਲ ਟਰੈਕ 'ਤੇ ਰੀਲ ਬਣਾਉਣ 'ਤੇ ਇਨਕਾਰ ਕਰ ਦਿੱਤਾ ਸੀ। ਆਓ ਤੁਹਾਨੂੰ ਦੱਸਦੇ ਹਾਂ ਕਿਉਂ?
ਸਰਗੁਣ ਮਹਿਤਾ ਨੇ ਦੱਸਿਆ ਕਿ ਰਵੀ ਉਸ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਸ ਦੀ ਉਨੀਂ ਹੀ ਇੱਜ਼ਤ ਕਰਦਾ ਹੈ। ਉਸ ਨੂੰ 'ਜੱਟ ਨੂੰ ਚੁੜੈਲ ਟੱਕਰੀ' ਦਾ ਟਾਈਟਲ ਟਰੈਕ ਕਾਫੀ ਪਸੰਦ ਆਇਆ ਸੀ, ਪਰ ਉਸ ਨੇ ਮੇਰੇ ਨਾਲ ਇਸ 'ਤੇ ਰੀਲ ਬਣਾਉਣ 'ਤੇ ਇਨਕਾਰ ਦਿੱਤਾ, ਕਿਉਂਕਿ ਉਹ ਮੇਰੇ ਬਾਰੇ ਮਜ਼ਾਕ 'ਚ ਵੀ ਬੁਰਾ ਨਹੀਂ ਬੋਲਦਾ, ਉਸ ਨੇ ਇਹ ਕਹਿ ਕੇ ਰੀਲ ਬਣਾਉਣ ਤੋਂ ਇਨਕਾਰ ਕੀਤਾ ਸੀ ਕਿ ਉਹ ਆਪਣੀ ਪਤਨੀ ਨੂੰ ਰੀਲ 'ਚ ਵੀ ਚੁੜੈਲ ਨਹੀਂ ਬੋਲੇਗਾ। ਸਰਗੁਣ ਦੀ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਦੇਖੋ ਰਵੀ ਦੂਬੇ ਤੇ ਸਰਗੁਣ ਦੀ ਇਹ ਰੀਲ:
ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਕਿਵੇਂ ਰਵੀ ਦੂਬੇ ਸਰਗੁਣ ਨਾਲ ਰੀਲ ਬਣਾਉਣ ਤੋਂ ਇਨਕਾਰ ਕਰ ਰਿਹਾ ਹੈ। ਦੇਖੋ ਸਰਗੁਣ ਕੀ ਬੋਲੀ:
ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਦੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' 15 ਮਾਰਚ ਨੂੰ ਰਿਲੀ ਹੋਣ ਲਈ ਤਿਆਰ ਹੈ। ਇਸ ਫਿਲਮ 'ਚ ਸਰਗੁਣ ਚੁੜੈਲ ਬਣੀ ਹੈ। ਉਹ ਗਿੱਪੀ ਦੀ ਪਤਨੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।