Home Remedies for White Hair: ਚਿੱਟੇ ਵਾਲ ਇੱਕ ਅਜਿਹੀ ਸਮੱਸਿਆ ਹੈ ਜੋ ਆਮ ਤੌਰ 'ਤੇ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ। ਅੱਜ ਕੱਲ੍ਹ ਬਹੁਤ ਛੋਟੀ ਉਮਰ ਦੇ ਵਿੱਚ ਚਿੱਟੇ ਵਾਲ ਆ ਜਾਂਦੇ ਹਨ। ਜਿਸ ਕਰਕੇ ਕਈ ਤਰ੍ਹਾਂ ਦੇ ਕੈਮੀਕਲ ਵਾਲੇ ਕਲਰ ਲਗਾ ਕੇ ਚਿੱਟੇ ਵਾਲਾਂ ਨੂੰ ਕਾਲੇ ਕੀਤੇ ਜਾਂਦੇ ਹਨ। ਪਰ ਅਜਿਹੇ ਕਲਰ ਨਾ ਤਾਂ ਵਾਲਾਂ ਲਈ ਸਹੀ ਹੁੰਦੇ ਹਨ ਨਾ ਹੀ ਸਿਰ ਦੀ ਸਕਿਨ ਲਈ। ਕਈ ਲੋਕਾਂ ਨੂੰ ਬਹੁਤ ਬੁਰੀ ਐਲਰਜੀ ਹੋ ਜਾਂਦੀ ਹੈ। ਜਿਸ ਕਰਕੇ ਡਾਕਟਰ ਵੀ ਉਨ੍ਹਾਂ ਨੂੰ ਵਾਲ ਨਾ ਰੰਗਣ ਦੀ ਸਲਾਹ ਦਿੰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਕੁਦਰਤੀ ਢੰਗ ਦੇ ਨਾਲ ਚਿੱਟੇ ਵਾਲਾਂ ਨੂੰ ਕਾਲੇ ਕਰਨਾ ਦੱਸਾਂਗੇ। ਜਿਸ ਨਾਲ ਵਾਲ ਕਾਲੇ ਅਤੇ ਲੰਬੇ ਵੀ ਹੋਣਗੇ। ਆਓ ਜਾਣਦੇ ਹਾਂ ਇਸਨੂੰ ਬਣਾਉਣ ਦਾ ਤਰੀਕਾ।



ਇਸ ਟੌਨਿਕ ਨੂੰ ਬਣਾਉਣ ਲਈ, ਤੁਹਾਨੂੰ ਲੋੜ ਹੈ-
ਪਪੀਤੇ ਦੇ ਪੱਤੇ (Papaya leaves)
ਕਰੀ ਪੱਤਾ
ਲੌਂਗ


ਟੌਨਿਕ ਬਣਾਉਣ ਲਈ ਇੱਕ ਮੁੱਠੀ ਪਪੀਤੇ ਦੇ ਪੱਤੇ ,ਇੱਕ ਮੁੱਠੀ ਕੜੀ ਪੱਤਾ ਅਤੇ 5-6 ਲੌਂਗਾਂ ਲੈ ਕੇ ਇੱਕ ਸ਼ੀਸ਼ੀ ਵਿੱਚ ਪੀਸ ਲਓ। ਹੁਣ ਇਸ ਪੇਸਟ ਨੂੰ ਸਟਰੇਨਰ ਦੀ ਮਦਦ ਨਾਲ ਫਿਲਟਰ ਕਰੋ ਅਤੇ ਵੱਖ ਕਰੋ। ਇਸ ਜੂਸ ਨੂੰ ਇਕ ਕਟੋਰੀ 'ਚ ਕੱਢ ਲਓ ਅਤੇ ਉਸ 'ਚ 2-3 ਚਮਚ ਨਾਰੀਅਲ ਦਾ ਤੇਲ ਮਿਲਾਓ।


ਹੁਣ ਇਸ ਜੂਸ ਨੂੰ ਰੂੰ ਦੀ ਮਦਦ ਨਾਲ ਆਪਣੇ ਵਾਲਾਂ ਅਤੇ ਵਾਲਾਂ ਦੀਆਂ ਜੜ੍ਹਾਂ 'ਤੇ ਚੰਗੀ ਤਰ੍ਹਾਂ ਲਗਾਓ।


ਇਸ ਦੇ ਨਾਲ ਹੀ ਇਸ ਜੂਸ ਨੂੰ ਸਾਰੇ ਵਾਲਾਂ 'ਤੇ ਲਗਾਓ। ਤੁਹਾਨੂੰ ਇਸ ਟੌਨਿਕ ਨੂੰ ਪੂਰੇ ਵਾਲਾਂ 'ਤੇ ਚੰਗੀ ਤਰ੍ਹਾਂ ਨਾਲ ਲਗਾਉਣਾ ਹੋਵੇਗਾ। ਇਸ ਨੂੰ 2-3 ਘੰਟੇ ਲਈ ਵਾਲਾਂ 'ਤੇ ਲੱਗਾ ਰਹਿਣ ਦਿਓ ਅਤੇ ਫਿਰ ਸਾਦੇ ਪਾਣੀ ਨਾਲ ਵਾਲਾਂ ਨੂੰ ਧੋ ਲਓ।


ਬਿਹਤਰ ਨਤੀਜਿਆਂ ਲਈ ਤੁਸੀਂ ਹਫ਼ਤੇ ਵਿੱਚ ਦੋ ਵਾਰ ਇਸ ਟੌਨਿਕ ਦੀ ਵਰਤੋਂ ਕਰ ਸਕਦੇ ਹੋ। ਇਹ ਟੌਨਿਕ ਨਾ ਸਿਰਫ਼ ਵਾਲਾਂ ਨੂੰ ਕਾਲੇ ਕਰਨ ਵਿੱਚ ਮਦਦ ਕਰ ਸਕਦਾ ਹੈ ਬਲਕਿ ਉਨ੍ਹਾਂ ਨੂੰ ਸੰਘਣਾ, ਲੰਬਾ ਅਤੇ ਮਜ਼ਬੂਤ ​​ਬਣਾਉਣ ਵਿੱਚ ਵੀ ਮਦਦ ਕਰ ਸਕਦਾ ਹੈ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।