Sargun Mehta Trolled Because Of Singer Shubh: ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸਰਗੁਣ ਮਹਿਤਾ ਪਹਿਲੀ ਵਾਰ 2015 'ਚ 'ਅੰਗਰੇਜ' ਫਿਲਮ 'ਚ ਨਜ਼ਰ ਆਈ ਸੀ। ਇਸ ਫਿਲਮ ਨੇ ਸਰਗੁਣ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ। ਇਸ ਤੋਂ ਬਾਅਦ ਸਰਗੁਣ ਹੁਣ ਪਾਲੀਵੁੱਡ ਕੁਈਨ ਬਣ ਗਈ ਹੈ।
ਸਰਗੁਣ ਮਹਿਤਾ ਨੇ ਕੁੱਝ ਅਜਿਹਾ ਕੀਤਾ ਹੈ ਕਿ ਉਹ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਆ ਗਈ ਹੈ। ਦਰਅਸਲ, ਸਰਗੁਣ ਨੇ ਸੋਸ਼ਲ ਮੀਡੀਆ 'ਤੇ ਗਾਇਕ ਸ਼ੁਭ ਨੂੰ ਖੁੱਲ੍ਹ ਕੇ ਸਮਰਥਨ ਦਿੱਤਾ ਹੈ। ਉਸ ਨੇ ਸ਼ੁਭ ਦੇ ਗਾਣੇ 'ਚੈਕਸ' 'ਤੇ ਰੀਲ ਬਣਾਈ ਹੈ, ਜਿਸ ਦੀ ਕੈਪਸ਼ਨ 'ਚ ਉਸ ਨੇ ਲਿਿਖਿਆ, 'ਪ੍ਰੇਰਨਾ ਹਾਸਲ ਕਰਨ ਲਈ ਇਹ ਗਾਣਾ ਸੁਣਦੀ ਹਾਂ।' ਸਰਗੁਣ ਦੇ ਪੰਜਾਬੀ ਫੈਨਜ਼ ਨੇ ਤਾਂ ਉਸ ਦੀ ਇਸ ਵੀਡੀਓ 'ਤੇ ਰੱਜ ਕੇ ਪਿਆਰ ਲੁਟਾਇਆ, ਪਰ ਸਰਗੁਣ ਦੇ ਕੁੱਝ ਭਾਰਤੀ ਫੈਨਜ਼ ਨੂੰ ਸਰਗੁਣ ਦਾ ਇਹ ਵਡਿਿਓ ਪਸੰਦ ਨਹੀਂ ਆਇਆ। ਪਹਿਲਾਂ ਤੁਸੀਂ ਇਹ ਵੀਡੀਓ ਦੇਖ ਲਓ:
ਨਫਰਤ ਕਰਨ ਵਾਲਿਆਂ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸਸਰਗੁਣ ਦੇ ਇਸ ਵੀਡੀਓ 'ਤੇ ਕੁੱਝ ਲੋਕ ਭੜਕੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਸਰਗੁਣ ਨੂੰ ਅਨਫਾਲੋ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ। ਲੋਕਾਂ ਨੇ ਸਰਗੁਣ ਦੀ ਵੀਡੀਓ 'ਤੇ ਕਮੈਂਟ ਕਰ ਕਿਹਾ 'ਇਸ ਨੂੰ ਅਨਫਾਲੋ ਕਰੋ।' ਇੱਕ ਯੂਜ਼ਰ ਨੇ ਲਿਿਖਿਆ, 'ਇਹ ਵੀ ਖਾਲਿਸਤਾਨੀ ਨਿਕਲੀ'। ਪੜ੍ਹੋ ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਗਾਇਕ ਸ਼ੁਭ ਹਾਲ ਹੀ 'ਚ ਕਾਫੀ ਸੁਰਖੀਆਂ 'ਚ ਰਿਹਾ ਸੀ। ਉਹ ਸੋਸ਼ਲ ਮੀਡੀਆ 'ਤੇ ਭਾਰਤ ਦਾ ਨਕਸ਼ਾ ਸ਼ੇਅਰ ਕਰਨ 'ਤੇ ਨਫਰਤ ਦਾ ਸ਼ਿਕਾਰ ਹੋਇਆ ਸੀ। ਇਸੇ ਵਜ੍ਹਾ ਕਰਕੇ ਉਸ ਦਾ ਮੁੰਬਈ ਸ਼ੋਅ ਵੀ ਰੱਦ ਹੋ ਗਿਆ ਸੀ। ਇਹੀ ਨਹੀਂ ਕਈ ਦਿੱਗਜ ਕ੍ਰਿਕੇਟਰਾਂ ਨੇ ਵੀ ਸ਼ੁਭ ਨੂੰ ਸੋਸ਼ਲ ਮੀਡੀਆ 'ਤੇ ਅਨਫਾਲੋ ਕੀਤਾ ਸੀ।